ਜ਼ਿਲ੍ਹਾ ਫਰੀਦਕੋਟ ''ਚ ਕੋਰੋਨਾ ਦੇ ਤਿੰਨ ਮਾਮਲੇ ਆਏ ਸਾਹਮਣੇ

Wednesday, Jun 03, 2020 - 04:27 PM (IST)

ਜ਼ਿਲ੍ਹਾ ਫਰੀਦਕੋਟ ''ਚ ਕੋਰੋਨਾ ਦੇ ਤਿੰਨ ਮਾਮਲੇ ਆਏ ਸਾਹਮਣੇ

ਕੋਟਕਪੁਰਾ (ਨਰਿੰਦਰ ਬੈੜ): ਜ਼ਿਲ੍ਹਾ ਫਰੀਦਕੋਟ 'ਚ ਅੱਜ ਕੋਰੋਨਾ ਪਾਜ਼ੇਟਿਵ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਜੋ ਤਿੰਨੇ ਹੀ ਜ਼ਿਲ੍ਹੇ ਦੇ ਸ਼ਹਿਰ ਕੋਟਕਪੁਰਾ ਨਾਲ ਸਬੰਧਿਤ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਫਰੀਦਕੋਟ ਡਾ. ਰਜਿੰਦਰ ਕੁਮਾਰ ਰਾਜੂ ਨੇ ਦੱਸਿਆ ਕਿ ਪਾਜ਼ੇਟਿਵ ਆਏ ਤਿੰਨਾਂ ਕੇਸਾਂ 'ਚ ਇਕ ਪੁਲਸ ਮੁਲਾਜ਼ਮ, ਇਕ ਗਰਭਵਤੀ ਔਰਤ ਅਤੇ ਇਕ ਮੁੰਬਈ ਤੋਂ ਪਰਤਿਆ ਵਿਅਕਤੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤ ਦੇ ਰੂਟੀਨ ਚੈਕਅਪ ਦੌਰਾਨ ਔਰਤ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਿਆ ਅਤੇ ਪੁਲਸ ਮੁਲਾਜ਼ਮ ਦੀ ਸਕਰੀਨਿੰਗ ਦੌਰਾਨ ਨਾਕੇ 'ਤੇ ਤਾਇਨਾਤ ਪੁਲਸ ਮੁਲਾਜ਼ਮ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਿਆ। ਇਸੇ ਤਰ੍ਹਾਂ ਤੀਜਾ ਮੁੰਬਈ ਤੋਂ ਆਇਆ ਵਿਅਕਤੀ ਘਰ 'ਚ ਏਕਾਂਤਵਾਸ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ।


author

Shyna

Content Editor

Related News