ਇੰਡੋ-ਨੇਪਾਲ ਡਾਇਰੈਕਟ ਵਾਲੀਵਾਲ ਚੈਂਪੀਅਨਸ਼ਿਪ ਜਿੱਤ ਫਰੀਦਕੋਟ ਪੁੱਜੇ ਖਿਡਾਰੀ, ਕੀਤਾ ਜ਼ੋਰਦਾਰ ਸਵਾਗਤ
Monday, Jul 29, 2019 - 02:56 PM (IST)

ਫਰੀਦਕੋਟ (ਜਗਤਾਰ) - ਨੇਪਾਲ 'ਚ ਹੋਈ ਇੰਡੋ-ਨੇਪਾਲ ਡਾਇਰੈਕਟ ਵਾਲੀਵਾਲ ਚੈਂਪੀਅਨਸ਼ਿਪ 'ਚ ਜਿੱਤ ਦਰਜ ਕਰਨ ਵਾਲੀ ਭਾਰਤੀ ਵਾਲੀਵਾਲ ਟੀਮ ਦੇ 6 ਪੰਜਾਬੀ ਖਿਡਾਰੀ ਅੱਜ ਫਰੀਦਕੋਟ ਪਹੁੰਚ ਗਏ ਹਨ। ਫਰੀਦਕੋਟ ਪਹੁੰਚਣ 'ਤੇ ਉਨ੍ਹਾਂ ਦਾ ਸ਼ਹਿਰ ਵਾਸੀਆਂ ਨੇ ਖੁਸ਼ੀ-ਖੁਸ਼ੀ ਢੋਲ ਦੀ ਤਾਲ 'ਤੇ ਉਨ੍ਹਾਂ ਦੇ ਗਲਾਂ 'ਚ ਫੁੱਲਾਂ ਦੇ ਹਾਰ ਪਾ ਕੇ ਜ਼ੋਰਦਾਰ ਸੁਆਗਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਰੇਲਵੇ ਸਟੇਸ਼ਨ ਤੋਂ ਪਿੰਡ ਤੱਕ ਖੁੱਲ੍ਹੀ ਜੀਪ 'ਚ ਸਵਾਰ ਹੋ ਕੇ ਰੋਡ ਸ਼ੋਅ ਕੱਢਿਆ।
ਇਸ ਦੌਰਾਨ ਇਕ ਖਿਡਾਰੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਭਾਰਤੀ ਟੀਮ 'ਚ ਖੇਡ ਕੇ ਨੇਪਾਲ 'ਚ ਜਿੱਤ ਦਰਜ ਕੀਤੀ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਿਡਾਰੀ ਰਾਜੇਸ਼ ਕੁਮਾਰ ਨੇ ਕਿਹਾ ਕਿ ਉਹ ਨੇਪਾਲ 'ਚ ਹੋਈ ਇੰਡੋ ਨੇਪਾਲ ਡਾਇਰੈਕਟ ਵਾਲੀਵਾਲ ਚੈਂਪੀਅਨਸ਼ਿਪ, ਜੋ 5 ਮੈਚਾਂ ਦੀ ਲੜੀ ਸੀ, 'ਚ ਨੇਪਾਲ ਨੂੰ ਹਰਾ ਕੇ ਆਏ ਹਨ। ਭਾਰਤੀ ਵਾਲੀਵਾਲ ਟੀਮ 'ਚ ਪੰਜਾਬ ਦੇ ਕੁੱਲ 6 ਖਿਡਾਰੀਆਂ ਨੇ ਭਾਲ ਲਿਆ ਸੀ।
ਉਨ੍ਹਾਂ ਕਿਹਾ ਕਿ ਸਾਨੂੰ ਫਖਰ ਹੈ ਕਿ ਅਸੀਂ ਆਪਣੇ ਨਿੱਜੀ ਖਰਚੇ 'ਤੇ ਚੈਂਪੀਅਨਸ਼ਿਪ ਖੇਡ ਕੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਖਿਡਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰ ਨੂੰ ਅਹਿਮ ਕਦਮ ਚੁੱਕਣੇ ਚਾਹੀਦੇ ਹਨ।