ਸਿੱਖ ਨੌਜਵਾਨ ਦੀ ਬਹਾਦਰੀ ਸਦਕਾ ਲੁੱਟ-ਖੋਹ ਕਰਨ ਆਏ ਲੁਟੇਰਿਆਂ ਨੂੰ ਪਈਆਂ ਭਾਜੜਾਂ

01/24/2020 6:26:43 PM

ਫਰੀਦਕੋਟ (ਜਗਤਾਰ ਦੋਸਾਂਝ) - ਪੂਰੇ ਪੰਜਾਬ ’ਚ ਆਏ ਦਿੰਨੀ ਵਾਪਰ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਅਖਬਾਰਾਂ ਅਤੇ ਟੀ.ਵੀ. ਚੈਨਲਾਂ ਦੀਆਂ ਸੁਰਖ਼ੀਆਂ ਬਣਦੀਆਂ ਜਾ ਰਹੀਆਂ ਹਨ। ਜਿੰਨਾ ਨੂੰ ਰੋਕਣ 'ਚ ਸੂਬੇ ਦੀ ਪੁਲਸ ਫੇਲ ਸਾਬਤ ਹੋ ਰਹੀ ਹੈ। ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿਥੇ ਸੋਨੇ ’ਤੇ ਲੋਨ ਦੇਣ ਵਾਲੀ ਨਿਜੀ ਕੰਪਨੀ ਦੇ ਦਫਤਰ ਅੰਦਰ 3 ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਕੰਪਨੀ ਦੇ ਦਲੇਰ ਸਿੱਖ ਨੌਜਵਾਨ ਮੈਨੇਜਰ ਦੀ ਬਹਾਦਰੀ ਦੇ ਕਾਰਨ ਲੁੱਟ-ਖੋਹ ਕਰਨ ਵਾਏ ਲੁਟੇਰਿਆਂ ਨੂੰ ਭਾਜੜਾਂ ਪੈ ਗਈਆਂ। ਲੁਟੇਰਿਆਂ ਦੀ ਇਹ ਸਾਰੀ ਘਟਨਾ ਦਫਤਰ ਦੇ ’ਚ ਲੱਗੇ ਕੈਮਰਿਆਂ ’ਚ ਕੈਦ ਹੋ ਗਈ ਹੈ।

ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮਨਾਪੁਰਮ ਗੋਲ੍ਡ ਲੋਨ ਕੰਪਨੀ ਦੇ ਲੋਕਲ ਮੈਨੇਜਰ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬਰਾਂਚ ਅੰਦਰ 3 ਨੌਜਵਾਨ ਦਾਖਲ ਹੋਏ ਸਨ, ਜਿਨਾਂ ’ਚੋਂ 2 ਕੋਲ ਪਿਸਤੌਲ ਸਨ। ਉਨ੍ਹਾਂ ਪਿਸਤੌਲ ਦੀ ਨੋਕ ’ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨਾਲ ਹੋਈ ਮੈਨੇਜਰ ਦੀ ਹੱਥੋਪਾਈ ਦੌਰਾਨ ਐਮਰਜੈਂਸੀ ਸਾਇਰਨ ਵਜਾਏ ਵੱਜ ਗਿਆ ਅਤੇ ਉਹ ਡਰ ਕੇ ਭੱਜ ਗਏ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਕਿਹਾ ਕਿ ਉਹ ਫੁਟੇਜ਼ ਦੇ ਆਧਾਰ 'ਤੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 


rajwinder kaur

Content Editor

Related News