ਐੱਸ. ਬੀ. ਆਰ. ਐੱਸ. ਸਕੂਲ ਵਿਖੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
Sunday, Feb 11, 2018 - 05:29 PM (IST)

ਸਾਦਿਕ (ਪਰਮਜੀਤ) - ਐੱਸ. ਬੀ. ਆਰ. ਐੱਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁੱਦੂਵਾਲਾ ਵਿਖੇ 12 ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਸਮਾਗਮ ਕਰਵਾਇਆ ਗਿਆ।ਇਸ ਸਮਾਗਮ 'ਚ ਪ੍ਰੈਜੀਡੈਂਟ ਸ. ਮੇਜਰ ਸਿੰਘ ਢਿੱਲੋਂ, ਐਡਮਿਨਸਟਰੇਸ਼ਨ ਅਫਸਰ ਸ. ਦਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਸੰਸਥਾ ਵਿਚ ਪਹੁੰਚਣ 'ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਹਰਮਨਪ੍ਰੀਤ ਕੌਰ, ਸਮੂਹ ਸਟਾਫ ਅਤੇ ਵਿਦਿਆਰਥਣਾਂ ਨੇ ਮੁੱਖ ਮਹਿਮਾਨਾਂ ਨੂੰ ਬੁੱਕੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਵਿਦਿਆਰਥਣਾਂ ਵੱਲੋ ਸੱਭਿਆਚਾਰਕ ਪ੍ਰੋਗਰਾਮ ਭੰਗੜਾ, ਗਰੁੱਪ ਡਾਂਸ, ਹਾਸ ਰਾਸ ਪ੍ਰੋਗਰਾਮ, ਭੰਡ ਤੇ ਹੋਰ ਆਈਟਮਾਂ ਪੇਸ਼ ਕਰਕੇ ਪ੍ਰੋਗਰਾਮ ਦਾ ਖੂਬ ਰੰਗ ਬੰਨਿਆ। ਵਿਦਾਇਗੀ ਪਾਰਟੀ ਸਮੇਂ 12ਵੀ ਕਲਾਸ ਵਿਦਿਆਰਥਣਾਂ ਵਿਚੋਂ ਮਿਸ ਫੇਅਰ ਵੈੱਲ ਦਾ ਖਿਤਾਬ ਕਿਰਨਦੀਪ ਕੌਰ ਪੁੱਤਰੀ ਸ. ਭੁਪਿੰਦਰ ਸਿੰਘ, ਪਿੰਡ ਢਿੱਲਵਾਂ ਨੇ ਹਾਸਲ ਕੀਤਾ। ਮੁੱਖ ਮਹਿਮਾਨਾਂ ਨੇ ਕਿਰਨਦੀਪ ਕੌਰ ਨੂੰ ਤਾਜ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਦਿਆਰਥਣਾਂ ਨੂੰ ਸਨਮਾਨਿਤ ਚਿੰਨ ਦਿੱਤੇ ਗਏ। ਇਸ ਵਿਦਾਇਗੀ ਪਾਰਟੀ 'ਚ ਐੱਸ. ਬੀ. ਆਰ. ਐੱਸ. ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਜਸਵਿੰਦਰ ਕੌਰ, ਪੀ. ਐੱਸ. ਟੀ. ਸਕੂਲ ਦੇ ਪ੍ਰਿੰਸੀਪਲ ਮੈਡਮ ਨੀਰੂ ਸ਼ਰਮਾ, ਵਾਈਸ ਪ੍ਰਿੰਸੀਪਲ ਮੈਡਮ ਰਖਣਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਮੈਡਮ ਰਮਨਦੀਪ ਕੌਰ, ਮੈਡਮ ਮਨਦੀਪ ਕੌਰ ਅਤੇ ਮੈਡਮ ਵੀਰਪਾਲ ਕੌਰ ਨੇ ਖੂਬ ਢੰਗ ਨਾਲ ਨਿਭਾਈ। ਅੰਤ 'ਚ ਐਡਮਿਨਸਟਰੇਸ਼ਨ ਅਫਸਰ ਸ. ਦਵਿੰਦਰ ਸਿੰਘ ਨੇ ਅਤੇ ਮੁੱਖ ਮਹਿਮਾਨਾਂ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।