ਨਾਮਵਰ ਕਬੱਡੀ ਖਿਡਾਰੀ ਦੀ ਮੌਤ, ਪਰਿਵਾਰ ਨੂੰ ਸੋਸ਼ਲ ਮੀਡੀਆ ਤੋਂ ਲੱਗਾ ਪਤਾ
Monday, Aug 03, 2026 - 05:16 PM (IST)
ਪਾਤੜਾਂ (ਲਾਲ ਸਿੰਘ ਚੋਪੜਾ) : ਸਬ ਡਵੀਜਨ ਪਾਤੜਾਂ ਅਧੀਨ ਪੈਂਦੇ ਪਿੰਡ ਦੁਗਾਲ ਕਲਾਂ ਦੇ ਨੌਜਵਾਨ ਕਬੱਡੀ ਖਿਡਾਰੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਬੱਡੀ ਖਿਡਾਰੀ ਦੀ ਲਾਸ਼ ਪੁਲਸ ਨੂੰ ਪਾਤੜਾਂ ਦੇ ਬੱਸ ਸਟੈਂਡ ਸਾਹਮਣਿਓ ਬਰਾਮਦ ਹੋਈ। ਜਾਣਕਾਰੀ ਮੁਤਾਬਕ ਪਿੰਡ ਦੁਗਾਲ ਕਲਾਂ ਦਾ ਨਾਮਵਰ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਉਮਰ ਵੀਹ ਸਾਲ ਜੋ ਧਾਕੜ ਖਿਡਾਰੀ ਵਜੋਂ ਜਾਣਿਆ ਜਾਂਦਾ ਸੀ ਨਸ਼ੇ ਦੀ ਲੱਤ ਲੱਗਣ ਕਾਰਨ ਅੱਜ ਨਸ਼ੇ ਦੇ ਦੈਂਤ ਨੇ ਉਸ ਨੂੰ ਨਿਗਲ ਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਦੋ ਦਿਨ ਪਹਿਲਾਂ ਆਪਣੇ ਘਰੋਂ ਕਿਸੇ ਰਿਸ਼ਤੇਦਾਰੀ ਵਿਚ ਜਾਣ ਦਾ ਕਹਿ ਕੇ ਗਿਆ ਸੀ ਪਰ ਅੱਜ ਉਸ ਦੀ ਲਾਸ਼ ਪੁਲਸ ਨੂੰ ਪਾਤੜਾਂ ਦੇ ਬੱਸ ਸਟੈਂਡ ਸਾਹਮਣਿਓ ਬਰਾਮਦ ਹੋਈ। ਪੁਲਸ ਅਧਿਕਾਰੀ ਜਗਦੀਸ਼ ਨੈਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਨਸ਼ੇ ਦੀ ਹਾਲਤ 'ਚ ਨਰਵਾਣਾ ਰੋਡ 'ਤੇ ਇਕ ਹੋਟਲ ਦੇ ਪਿਛਲੇ ਪਾਸੇ ਡਿੱਗਿਆ ਪਿਆ ਹੈ ਜਦੋਂ ਜਾ ਕੇ ਦੇਖਿਆ ਤਾਂ ਉਹ ਮ੍ਰਿਤਕ ਅਵਸਥਾ ਵਿਚ ਸੀ ਜਿਸਦੀ ਦੇਹ ਨੂੰ ਤੁਰੰਤ ਪੁਲਸ ਵੱਲੋਂ ਸਿਵਲ ਹਸਪਤਾਲ ਸਮਾਣਾ ਵਿਖੇ ਮੋਰਚਰੀ 'ਚ ਪਛਾਣ ਲਈ ਰੱਖਿਆ ਗਿਆ।
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਿਮਰਨ ਦੁਆਰ ਵਿਖੇ ਵੱਡਾ ਹਾਦਸਾ, ਪੈ ਗਈਆਂ ਭਾਜੜਾਂ
ਸੋਸ਼ਲ ਮੀਡੀਆ 'ਤੇ ਖਬਰ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਪਛਾਣ ਕਰਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਜਿਸਦਾ ਗਮਗੀਨ ਮਾਹੌਲ ਦੌਰਾਨ ਸਸਕਾਰ ਕਰ ਦਿੱਤਾ ਗਿਆ। ਗੁਰਪ੍ਰੀਤ ਦੀ ਮੌਤ ਕਾਰਨ ਸਮੁੱਚੇ ਪਿੰਡ ਅੰਦਰ ਸੋਗ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਵੱਡੇ ਆਗੂ 'ਤੇ ਹੋ ਗਈ ਕਾਰਵਾਈ, ਮੁਅੱਤਲੀ ਦੇ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
