ਇਕਲੌਤੇ ਪੁੱਤ ਦੀ ਮੌਤ 'ਤੇ ਧਾਹਾਂ ਮਾਰ ਰੋਂਦੇ ਪਰਿਵਾਰ ਨਾਲ ਚਮਤਕਾਰ

Saturday, Jan 12, 2019 - 06:24 PM (IST)

ਇਕਲੌਤੇ ਪੁੱਤ ਦੀ ਮੌਤ 'ਤੇ ਧਾਹਾਂ ਮਾਰ ਰੋਂਦੇ ਪਰਿਵਾਰ ਨਾਲ ਚਮਤਕਾਰ

ਤਪਾ ਮੰਡੀ (ਸ਼ਾਮ)—ਪਿੰਡ ਪੱਖੋ ਕਲਾਂ 'ਚ ਇੰਨੇ ਵੈਨ ਪਏ ਕੁਦਰਤ ਵੀ ਕੰਬ ਗਈ। ਪਿੰਡ ਦੇ ਕਿਸੇ ਵੀ ਘਰ 'ਚ ਚੁੱਲ੍ਹਾ ਵੀ ਨਹੀਂ ਬਲਿਆ। ਇਸ ਸਭ ਦਾ ਕਾਰਨ ਸੀ ਪਿੰਡ 'ਚ ਹੋਈ ਜਵਾਨ ਮੌਤ। ਦਰਅਸਲ ਦਿਮਾਗ ਦੀ ਕਿਸੇ ਬੀਮਾਰੀ ਦੇ ਇਲਾਜ ਲਈ ਪੱਖੋਂ ਕਲਾਂ ਵਾਸੀ ਗੁਰਤੇਜ ਸਿੰਘ ਚੰਡੀਗੜ੍ਹ ਦੇ ਇਕ ਹਸਪਤਾਲ 'ਚ ਦਾਖਲ ਸੀ। 10ਵੀਂ ਦੇ ਵਿਦਿਆਰਥੀ ਗੁਰਤੇਜ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ, ਜਿਸ ਪਿੱਛੋਂ ਪੂਰੇ ਪਿੰਡ 'ਚ ਮਾਤਮ ਛਾ ਗਿਆ। ਮੌਤ ਦੀ ਖਬਰ ਸੁਨਣ ਵਾਲਾ ਹਰ ਕੋਈ ਸੁੰਨ ਰਹਿ ਗਿਆ।  ਇਕਲੌਤੇ ਪੁੱਤਰ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਅੱਜ ਸਵੇਰੇ ਗੁਰਤੇਜ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਦੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਪਿੰਡ ਲਿਆਂਦਾ ਜਾ ਰਿਹਾ ਸੀ। ਜਿਸ ਦੌਰਾਨ ਜਦ ਗੁਰਤੇਜ ਦੀ ਦੇਹ ਲੈ ਕੇ ਐਂਬੂਲੈਂਸ ਪਿੰਡ ਨੇੜੇ ਪਹੁੰਚੀ ਤਾਂ ਅਚਾਨਕ ਕੁਦਰਤ ਦਾ ਅਜਿਹਾ ਕਰਿਸ਼ਮਾ ਹੋਇਆ ਕਿ ਗੁਰਤੇਜ ਬੋਲਣ ਲੱਗ ਪਿਆ। ਤੁਰੰਤ ਡਾਕਟਰਾਂ ਤੋਂ ਜਾਂਚ ਕਰਵਾਈ ਗਈ। ਜਿਸ ਤੋਂ ਬਾਅਦ ਡਾਕਟਰਾਂ ਨੇ ਗੁਰਤੇਜ ਨੂੰ ਸਿਹਤਮੰਦ ਦੱਸਿਆ। ਉਸ ਦੇ ਸਰੀਰ 'ਚ ਖੂਨ ਦਾ ਦੌਰਾ ਬਿਲਕੁੱਲ ਸਹੀ ਚੱਲ ਰਿਹਾ ਸੀ। ਉਹ ਗੱਲਾਂ ਕਰ ਰਿਹਾ ਸੀ। ਜਿਸ ਪਿੱਛੋਂ ਪੂਰਾ ਪਿੰਡ ਅਤੇ ਪਰਿਵਾਰ ਜੋ ਗੰਮ 'ਚ ਡੁੱਬਾ ਸੀ, ਖੁਸ਼ੀਆਂ ਮਨਾਉਣ ਲੱਗਾ। ਗੁਰਤੇਜ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਪ੍ਰਮਾਤਮਾ ਨੇ ਮੁੜ ਸਵਾਸਾਂ ਦੀ ਪੂੰਜੀ ਬਖਸ਼ੀ ਹੈ, ਇਸ ਲਈ ਉਹ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ। ਫਿਲਹਾਲ ਗੁਰਤੇਜ ਹਾਲੇ ਫਰੀਦਕੋਟ ਦੇ ਇੱਕ ਸਰਕਾਰੀ ਹਸਪਤਾਲ 'ਚ ਜੇਰੇ ਇਲਾਜ ਹੈ। ਪੂਰੇ ਇਲਾਕੇ ਵੱਲੋਂ ਵਿਦਿਆਰਥੀ ਦੀ ਲੰਬੀ ਉਮਰ ਲਈ ਅਰਦਾਸ ਕੀਤੀ ਜਾ ਰਹੀ ਹੈ।


author

Shyna

Content Editor

Related News