ਰਾਮ ਰਹੀਮ ਨੂੰ ਪਹਿਲੀ ਵਾਰ ਜੇਲ ''ਚ ਮਿਲਣ ਪੁੱਜੇ ਪਰਿਵਾਰ ਦੇ ਮੈਂਬਰ, ਬਾਪ ਨੂੰ ਦੇਖ ਕੇ ਭਾਵੁਕ ਹੋਈ ਬੇਟੀ

10/11/2017 8:04:19 AM

ਰੋਹਤਕ — ਸੁਨਾਰੀਆਂ ਜੇਲ 'ਚ ਬੰਦ ਡੇਰਾ ਮੁਖੀ ਰਾਮ ਰਹੀਮ ਨੂੰ ਮਿਲਣ ਲਈ ਪਹਿਲੀ ਵਾਰ ਉਨ੍ਹਾਂ ਦੀ ਬੇਟੀ, ਬੇਟਾ ਅਤੇ ਦਾਮਾਦ  ਪਹੁੰਚੇ ਹਨ। ਇਸ ਤੋਂ ਪਹਿਲਾਂ 2 ਵਾਰ ਰਾਮ ਰਹੀਮ ਦੀ ਮਾਤਾ ਵੀ ਜੇਲ 'ਚ ਮਿਲਣ ਲਈ ਆ ਚੁੱਕੀ ਹੈ। ਹਾਲਾਂਕਿ ਰਾਮ ਰਹੀਮ ਦੀ ਮਾਂ ਇਸ ਵਾਰ ਵੀ ਮਿਲਣ ਲਈ ਆਈ ਸੀ। 
ਦੂਸਰੇ ਪਾਸੇ ਹਰਿਆਣਾ ਪੁਲਸ ਦੇ ਵੱਡੇ ਅਫਸਰ ਨੂੰ ਜੇਲ 'ਚੋਂ ਰਾਮ ਰਹੀਮ ਨੂੰ 72 ਘੰਟੇ ਦੇ ਅੰਦਰ ਛੁਡਾ ਕੇ ਲੈ ਜਾਣ ਦੀ ਧਮਕੀ ਮਿਲਣ ਤੋਂ ਬਾਅਦ ਜੇਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। 

PunjabKesari
ਜਾਣਕਾਰੀ ਦੇ ਅਨੁਸਾਰ ਸੋਮਵਾਰ ਨੂੰ ਸੁਨਾਰੀਆਂ ਜੇਲ 'ਚ ਡੇਰਾ ਮੁਖੀ ਰਾਮ ਰਹੀਮ ਨੂੰ ਮਿਲਣ ਲਈ ਬੇਟਾ ਜਸਮੀਤ ਸਿੰਘ, ਬੇਟੀ ਅਮਰਪ੍ਰੀਤ, ਦਾਮਾਦ ਸਨਪ੍ਰੀਤ ਮਿਲਣ ਲਈ ਪੁੱਜੇ। ਜੇਲ ਪ੍ਰਸ਼ਾਸਨ 'ਚ ਕਰੀਬ 4 ਵਜੇ ਤੱਕ ਰਹਿਣ ਤੋਂ ਬਾਅਦ ਸਾਰੇ ਹਿਸਾਰ ਵੱਲ ਚਲੇ ਗਏ।

PunjabKesari
ਮੁਲਾਕਾਤ ਦੇ ਦੌਰਾਨ ਰਾਮ ਰਹੀਮ ਨੂੰ ਦੇਖ ਕੇ ਉਸਦੀ ਬੇਟੀ ਭਾਵੁਕ ਹੋ ਗਈ ਅਤੇ ਰੌਣ ਲੱਗੀ। ਪਰਿਵਾਰ ਦੇ ਮੈਂਬਰ ਰਾਮ ਰਹੀਮ ਲਈ ਕੱਪੜੇ ਅਤੇ ਹੋਰ ਸਮਾਨ ਲੈ ਕੇ ਆਏ ਸਨ।


Related News