ਘਰ ਦੇ ਗਏ ਸੀ ਦਿੱਲੀ ਏਅਰਪੋਰਟ ਲੜਕੀ ਨੂੰ ਜਹਾਜ਼ ਚੜ੍ਹਾਉਣ, ਪਿੱਛੋਂ ਵੱਡਾ ਕਾਂਡ ਕਰ ਗਏ ਚੋਰ

Friday, Sep 22, 2023 - 04:38 PM (IST)

ਹੰਬੜਾਂ (ਜ.ਬ) : ਸਥਾਨਕ ਕਸਬੇ ਦੇ ਲਾਗਲੇ ਪਿੰਡ ਘਮਣੇਵਾਲ ਵਿਖੇ ਚੋਰਾਂ ਵੱਲੋਂ ਘਰ ’ਚ ਵੜ ਕੇ ਘਰੋਂ ਤਕਰੀਬਨ 2 ਲੱਖ 65 ਹਜ਼ਾਰ ਦੀ ਨਕਦੀ, 1 ਮੁੰਦਰੀ, ਮੋਬਾਇਲ, 2 ਘੜੀਆਂ ਅਤੇ ਹੋਰ ਕੱਪੜੇ ਲੈ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਸਵ. ਪਰਮਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਘਮਣੇਵਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਘਰ ਸਾਰੇ ਮੈਂਬਰ ਆਪਣੀ ਬੇਟੀ ਨੂੰ ਦਿੱਲੀ ਏਅਰਪੋਰਟ ਜਹਾਜ਼ ਚੜ੍ਹਾਉਣ ਲਈ ਗਏ ਹੋਏ ਸੀ। ਜਦੋਂ ਅਸੀਂ ਦੂਜੇ ਦਿਨ ਘਰ ਆਏ ਤਾਂ ਸਾਡੇ ਘਰ ਦੇ ਸਾਰੇ ਜਿੰਦਰੇ ਟੁੱਟੇ ਹੋਏ ਸਨ। ਜਦੋਂ ਅਸੀ ਘਰ ਦੇ ਅੰਦੜ ਵੜ ਕੇ ਵੇਖਿਆ ਤਾਂ ਅਲਮਾਰੀ ਅਤੇ ਪੇਟੀ ’ਚੋਂ ਸਾਮਾਨ ਖਿੱਲਰਿਆ ਪਿਆ ਸੀ। ਘਰ ’ਚ ਹੋਈ ਚੋਰੀ ਸਬੰਧੀ ਅਸੀਂ ਥਾਣਾ ਦਾਖਾਂ ਨੂੰ ਸੂਚਿਤ ਕੀਤਾ ਤਾਂ ਮੁਖੀ ਇੰਸ. ਸਿਕੰਦਰ ਸਿੰਘ ਚੀਮਾ ਨੇ ਮੌਕੇ ’ਤੇ ਪਹੁੰਚ ਕੇ ਚੋਰੀ ਸਬੰਧੀ ਛਾਣਬੀਣ ਕੀਤੀ। 

ਇਹ ਵੀ ਪੜ੍ਹੋ : ਜੇਕਰ ਤੁਹਾਨੂੰ ਵੀ ਆ ਰਹੀਆਂ ਹਨ ਅਜਿਹੀਆਂ ਫ਼ੋਨ ਕਾਲਸ ਤਾਂ ਹੋ ਜਾਓ ਸਾਵਧਾਨ!

ਸਵ. ਪਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਕੈਪਟਨ ਅਮਰਜੀਤ ਸਿੰਘ ਨੇ ਚੋਰੀ ਸਬੰਧੀ ਸਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਦਿੱਲੀ ਲੜਕੀ ਨੂੰ ਜਹਾਜ਼ ਚੜ੍ਹਾਉਣ ਗਏ ਹੋਏ ਸੀ, ਜਦੋਂ ਅਸੀਂ ਘਰ ਆਏ ਤਾਂ ਸਾਰੇ ਜਿੰਦਰੇ ਟੁੱਟੇ ਪਏ ਸਨ। ਅਲਮਾਰੀ ਚੈੱਕ ਕੀਤੀ ਤਾਂ ਉਸ ’ਚ ਪਏ ਤਕਰੀਬਨ 2.65 ਲੱਖ ਦੀ ਨਕਦ ਰਾਸ਼ੀ, ਮੋਬਾਇਲ ਫੋਨ, ਘੜੀਆਂ, ਸੋਨੇ ਦੀ ਮੁੰਦਰੀ ਅਤੇ ਹੋਰ ਸਾਮਾਨ ਸਮੇਤ ਲਗਭਗ 3 ਲੱਖ ਦੇ ਕਰੀਬ ਦਾ ਸਾਮਾਨ ਚੋਰੀ ਹੋ ਗਿਆ ਹੈ। ਥਾਣਾ ਦਾਖਾਂ ਦੇ ਮੁਖੀ ਇੰਸ. ਸਿਕੰਦਰ ਸਿੰਘ ਚੀਮਾ ਨੇ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਚੋਰਾਂ ਨੂੰ ਬਹੁਤ ਜਲਦੀ ਫ਼ੜ੍ਹ ਲਿਆ ਜਾਵੇਗਾ।

ਇਹ ਵੀ ਪੜ੍ਹੋ : ਕੈਨੇਡਾ ਦੀ ਅੰਦਰੂਨੀ ਰਿਪੋਰਟ ’ਚ ਖਾਲਿਸਤਾਨ 5ਵਾਂ ਵੱਡਾ ਅੱਤਵਾਦੀ ਖ਼ਤਰਾ, ਇਸ ਦੇ ਬਾਵਜੂਦ ਵੋਟਾਂ ਲਈ ਖਾਲਿਸਤਾਨੀਆਂ ਦੀ ਗੋਦ ’ਚ ਬੈਠੇ ਟਰੂਡੋ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


Anuradha

Content Editor

Related News