ਕੁਝ ਸਾਲਾਂ ’ਚ ਸਾਰਾ ਪਰਿਵਾਰ ਖ਼ਤਮ, ਪਹਿਲਾਂ ਪਿਤਾ, ਫਿਰ ਵੱਡਾ ਭਰਾ, ਹੁਣ ਛੋਟੇ ਭਰਾ ਨੇ ਵੀ ਕੀਤੀ ਖ਼ੁਦਕੁਸ਼ੀ

Friday, Apr 23, 2021 - 06:38 PM (IST)

ਲੁਧਿਆਣਾ (ਰਾਜ) : ਡਿਪ੍ਰੈਸ਼ਨ ਨੇ ਇਕ ਪਰਿਵਾਰ ਹੀ ਖ਼ਤਮ ਕਰ ਦਿੱਤਾ। ਕੁਝ ਸਾਲ ਪਹਿਲਾਂ ਪਿਤਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ। ਮਾਂ ਬੀਮਾਰੀ ਨਾਲ ਮਰ ਗਈ ਅਤੇ ਵੱਡੇ ਪੁੱਤ ਨੇ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਪਰਿਵਾਰ ਦਾ ਇਕ ਵਾਰਿਸ ਬਚਿਆ ਸੀ ਪਰ ਦੁੱਖ ਨੇ ਉਸ ਦਾ ਵੀ ਪਿੱਛਾ ਨਹੀਂ ਛੱਡਿਆ। ਹੁਣ ਪਰਿਵਾਰ ਦਾ ਆਖਰੀ ਚਿਰਾਗ ਵੀ ਬੁਝ ਗਿਆ ਹੈ। ਸਭ ਤੋਂ ਛੋਟੇ ਭਰਾ ਨੇ ਵੀ ਬੁੱਧਵਾਰ ਰਾਤ ਸ਼ੱਕੀ ਹਾਲਾਤ ’ਚ ਫਾਹਾ ਲੈ ਲਿਆ।

ਇਹ ਵੀ ਪੜ੍ਹੋ : ਲੁਧਿਆਣਾ ’ਚ ਕੋਰੋਨਾ ਨੇ ਮਾਤਮ ’ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਪੰਜ ਦਿਨਾਂ ’ਚ ਮਾਂ-ਪੁੱਤ ਦੀ ਮੌਤ

ਵੀਰਵਾਰ ਸਵੇਰੇ ਉਸ ਦੀ ਲਾਸ਼ ਕਮਰੇ ’ਚ ਪੱਖੇ ਨਾਲ ਬੰਨ੍ਹੇ ਰੱਸੇ ਨਾਲ ਲਟਕਦੀ ਮਿਲੀ। ਸੂਚਨਾ ਤੋਂ ਬਾਅਣ ਥਾਣਾ ਪੀ. ਏ. ਯੂ. ਦੀ ਪੁਲਸ ਪੁੱਜੀ। ਮ੍ਰਿਤਕ ਦੀ ਪਛਾਣ ਕਰਨਦੀਪ ਸਿੰਘ ਉਰਫ ਗੋਲੂ (26) ਦੇ ਰੂਪ ਵਿਚ ਹੋਈ, ਜੋ ਕਿ ਰਿਸ਼ੀ ਨਗਰ ਦੇ ਫਲੈਟ ’ਚ ਕਿਰਾਏ ’ਤੇ ਰਹਿੰਦਾ ਸੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ ਅਤੇ ਦੇਹਰਾਦੂਨ ’ਚ ਰਹਿਣ ਵਾਲੀ ਉਸ ਦੀ ਭੈਣ ਨੂੰ ਸੂਚਨਾ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਪਮਾਲ ਦੇ ਅੰਮ੍ਰਿਤਧਾਰੀ ਸਿੱਖ ਦੀ ਸ਼ੱਕੀ ਹਾਲਤ ’ਚ ਮੌਤ, ਫੁੱਲ ਚੁਗਣ ਉਪਰੰਤ ਪਤਨੀ ਫਰਾਰ

ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਗਿਆਨ ਸਿੰਘ ਨੇ ਦੱਸਿਆ ਕਿ ਕਰਨਦੀਪ ਸਿੰਘ, ਰਿਸ਼ੀ ਨਗਰ ਸਥਿਤ ਫਲੈਟਾਂ ’ਚ ਕਿਰਾਏ ’ਤੇ ਇਕੱਲਾ ਹੀ ਰਹਿੰਦਾ ਸੀ। ਕੁਝ ਸਾਲ ਪਹਿਲਾਂ ਉਸ ਦੀ ਮਾਂ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ, ਜਦਕਿ ਪਿਤਾ ਪਰਮਿੰਦਰ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਪਿਤਾ ਤੋਂ ਬਾਅਦ ਕਰਨਦੀਪ ਦੇ ਵੱਡੇ ਭਰਾ ਨੇ ਵੀ ਇਸ ਤਰ੍ਹਾਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਪਰਿਵਾਰ ’ਚ ਕਰਨਦੀਪ ਅਤੇ ਉਸ ਦੀ ਭੈਣ ਬਚੇ ਸੀ, ਜਿਸ ਦਾ ਵਿਆਹ ਦੇਹਰਾਦੂਨ ਵਿਚ ਹੋਇਆ ਹੈ ਪਰ ਬੁੱਧਵਾਰ ਰਾਤ ਨੂੰ ਸ਼ੱਕੀ ਹਾਲਾਤ ਵਿਚ ਕਰਨਦੀਪ ਸਿੰਘ ਨੇ ਵੀ ਕਮਰੇ ਵਿਚ ਪੱਖੇ ਨਾਲ ਰੱਸਾ ਬੰਨ੍ਹ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਦੁਬਈ ਪਹੁੰਚਣ ਦੇ ਪੰਜ ਦਿਨ ਬਾਅਦ 22 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਦੇਖ ਹਾਲੋ-ਬੇਹਾਲ ਹੋਇਆ ਪਰਿਵਾਰ

ਜਦ ਸਵੇਰੇ ਫਲੈਟ ਮਾਲਕਣ ਆਈ ਤਾਂ ਅੰਦਰੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਨੇੜੇ ਗੁਆਂਢੀ ਨੂੰ ਬੁਲਾ ਕੇ ਪੁਲਸ ਨੂੰ ਬੁਲਾਇਆ ਗਿਆ। ਅੰਦਰ ਆਏ ਤਾਂ ਕਰਨਦੀਪ ਦੀ ਲਾਸ਼ ਲਟਕ ਰਹੀ ਸੀ। ਇਸ ਦੌਰਾਨ ਇਨ੍ਹਾਂ ਦਾ ਸਾਰਾ ਪਰਿਵਾਰ ਹੀ ਖ਼ਤਮ ਹੋ ਗਿਆ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਇਕ ਭੈਣ ਹੈ, ਜੋ ਕਿ ਦੇਹਰਾਦੂਨ ਵਿਚ ਰਹਿੰਦੀ ਹੈ। ਹੁਣ ਉਸ ਨੂੰ ਘਟਨਾ ਬਾਰੇ ਸੂਚਨਾ ਦਿੱਤੀ ਗਈ ਹੈ, ਜੋ ਕਿ ਸਵੇਰੇ ਲੁਧਿਆਣਾ ਪੁੱਜ ਜਾਵੇਗੀ, ਉਸ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਹੋਵੇਗਾ।

ਇਹ ਵੀ ਪੜ੍ਹੋ : ਚਾਵਾਂ ਨਾਲ ਤੋਰੀ ਧੀ ਨੇ ਵਿਆਹ ਤੋਂ ਦੋ ਮਹੀਨੇ ਬਾਅਦ ਕੀਤੀ ਖ਼ੁਦਕੁਸ਼ੀ, ਧੀ ਦੀ ਲਾਸ਼ ਦੇਖ ਹਾਲੋ-ਬੇਹਾਲ ਹੋਈ ਮਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News