ਖ਼ੌਫਨਾਕ ਅੰਜਾਮ ਤਕ ਪਹੁੰਚੇ ਪ੍ਰੇਮ ਸਬੰਧ, ਕੁੜੀ ਦੇ ਪਰਿਵਾਰ ਵਲੋਂ ਕੁੱਟਮਾਰ ਕਰਨ ’ਤੇ ਮੁੰਡੇ ਨੇ ਕਰ ਲਈ ਖ਼ੁਦਕੁਸ਼ੀ

Saturday, Sep 11, 2021 - 06:06 PM (IST)

ਖ਼ੌਫਨਾਕ ਅੰਜਾਮ ਤਕ ਪਹੁੰਚੇ ਪ੍ਰੇਮ ਸਬੰਧ, ਕੁੜੀ ਦੇ ਪਰਿਵਾਰ ਵਲੋਂ ਕੁੱਟਮਾਰ ਕਰਨ ’ਤੇ ਮੁੰਡੇ ਨੇ ਕਰ ਲਈ ਖ਼ੁਦਕੁਸ਼ੀ

ਤਲਵੰਡੀ ਸਾਬੋ (ਮਨੀਸ਼): ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਜਗਾ ਦੇ ਨੌਜਵਾਨ (ਜਸਕਰਨ ਸਿੰਘ) ਦੀ ਇੱਕ ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋ ਕੁੱਟਮਾਰ ਕੀਤੇ ਜਾਣ ਤੇ ਨਾਮੋਸ਼ੀ ਨਾ ਝਲਦੇ ਹੋਏ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਕਿ ਪੀੜਤ ਕੁੱਝ ਦਿਨਾਂ ਤੋਂ ਜੇਰੇ ਇਲਾਜ ਸੀ ਜੋ ਕਿ ਬੀਤੇ ਦਿਨ ਦਮ ਤੋੜ ਗਿਆ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਤੇ ਕੁੜੀ ਦੇ ਮਾਤਾ-ਪਿਤਾ ਸਮੇਤ 4 ਲੋਕਾਂ ’ਤੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਗੈਂਗਸਟਰ ਅਰਸ਼ਦੀਪ ਡਾਲਾ ਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਕਰਨ ਵਾਲੇ ਸਹਾਇਕ ਥਾਣੇਦਾਰ ਖ਼ਿਲਾਫ਼ ਵੱਡੀ ਕਾਰਵਾਈ

ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਜੋ ਕਿ ਤਲਵੰਡੀ ਸਾਬੋ ਵਿਖੇ ਇੱਕ ਕੱਪੜੇ ਦੀ ਦੁਕਾਨ ’ਤੇ ਨੌਕਰੀ ਕਰਦਾ ਸੀ ਜਿਸ ਦਾ ਤਲਵੰਡੀ ਸਾਬੋ ਵਿਖੇ ਇੱਕ ਨਾਬਾਲਗ ਕੁੜੀ ਨਾਲ ਕਥਿਤ ਤੌਰ ’ਤੇ ਪ੍ਰੇਮ ਸਬੰਧ ਸੀ,ਜਿਸ ਕਰਕੇ ਕੁੜੀ ਦੇ ਮਾਪਿਆਂ ਵੱਲੋ ਉਸ ਦੀ ਦੁਕਾਨ ਤੇ ਆ ਕੇ ਕਥਿਤ ਤੌਰ ’ਤੇ ਕੁੱਟਮਾਰ ਕਰ ਦਿੱਤੀ ਗਈ ਜਿਸ ਕਰਕੇ ਉਹ ਨਾਮੌਸੀ ਨਾ ਝੱਲਦੇ ਹੋਏ ਜਹਿਰੀਲੀ ਵਸਤੂ ਨਿਗਲ ਗਿਆ,ਜਿਸ ਨੂੰ ਪਹਿਲਾਂ ਤਲਵੰਡੀ ਸਾਬੋ ਫਿਰ ਗੋਨਿਆਣਾ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਬੀਤੇ ਦਿਨ ਮੌਤ ਹੋ ਗਈ। ਪਰਿਵਾਰ ਮੈਂਬਰ ਹੁਣ ਨੌਜਵਾਨ ਦੀ ਮੌਤ ਦਾ ਉਸ ਦੀ ਕੁੱਟਮਾਰ ਕਰਨ ਵਾਲੇ ਨੂੰ ਜ਼ਿੰਮੇਦਾਰ ਦੱਸ ਰਹੇ ਹਨ। ਪਰਿਵਾਰਕ ਮੈਬਰਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਤੇ ਮ੍ਰਿਤਕ ਦੇ ਪਿਤਾ ਦੇ ਬਿਆਨ ਤੇ ਕੁੜੀ ਦੇ ਮਾਤਾ-ਪਿਤਾ ਸਮੇਤ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, 4 ਤਖ਼ਤ ਸਾਹਿਬਾਨ ਨੂੰ ਜੋੜਨ ਲਈ ਚੱਲੇਗੀ ਵਿਸ਼ੇਸ਼ ਰੇਲ


author

Shyna

Content Editor

Related News