ਮੀਂਹ ਨਾਲ ਕਮਰੇ ਦੀ ਡਿੱਗੀ ਛੱਤ, ਪਤੀ-ਪਤਨੀ ਜ਼ਖਮੀ

Wednesday, Aug 15, 2018 - 01:04 AM (IST)

ਮੀਂਹ ਨਾਲ ਕਮਰੇ ਦੀ ਡਿੱਗੀ ਛੱਤ, ਪਤੀ-ਪਤਨੀ ਜ਼ਖਮੀ

 ਦੀਨਾਨਗਰ,   (ਕਪੂਰ)-  ਬੀਤੀ ਰਾਤ ਤੇਜ਼ ਮੀਂਹ ਨਾਲ ਦੀਨਾਨਗਰ ਦੀ ਕ੍ਰਿਸ਼ਨਾ ਗਲੀ ਵਿਚ ਇਕ ਗਰੀਬ ਪਰਿਵਾਰ ਦੀ ਘਰ ਦੀ ਛੱਤ ਡਿੱਗਣ ਨਾਲ ਪਤੀ-ਪਤਨੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।ਹਸਪਤਾਲ ’ਚ ਦਾਖਲ ਕ੍ਰਿਸ਼ਨਾ ਗਲੀ ਨਿਵਾਸੀ ਬ੍ਰਿਜ ਲਾਲ ਸ਼ਰਮਾ ਅਤੇ ਉਸ ਦੀ ਪਤਨੀ ਕਮਲੇਸ਼ ਕੁਮਾਰੀ ਨੇ ਦੱਸਿਆ ਕਿ ਉਹ ਸੌਂ ਰਹੇ ਸਨ ਤਾਂ 11 ਵਜੇ ਦੇ ਕਰੀਬ ਅਚਾਨਕ ਕਮਰੇ ਦੀ ਛੱਤ ਡਿੱਗ ਗਈ, ਜਿਸ ਨਾਲ ਉਹ ਦੋਵੇਂ ਮਲਬੇ ਵਿਚ ਦੱਬੇ ਜਾਣ ਨਾਲ ਜ਼ਖਮੀ ਹੋ ਗਏ। ਕਮਰੇ ਵਿਚ ਰੱਖਿਆ ਹੋਇਆ ਟੀ. ਵੀ., ਅਲਮਾਰੀ, ਪੇਟੀ, ਸੰਦੂਕ ਅਤੇ ਬੈੱਡ ਆਦਿ  ਨੁਕਸਾਨਿਅਾ  ਗਿਆ। ਉਨ੍ਹਾਂ ਦੱਸਿਆ ਕਿ ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਗੁਆਂਢੀ ਇਕੱਠੇ ਹੋ ਗਏ ਅਤੇ ਭਾਰੀ ਮੁਸ਼ੱਕਤ ਦੇ ਬਾਅਦ ਸਾਨੂੰ ਸੁਰੱਖਿਅਤ ਬਾਹਰ ਕੱਢਿਆ। ਪੀਡ਼ਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਆਰਥਕ ਸਹਾਇਤਾ  ਦੀ ਮੰਗ ਕੀਤੀ ਹੈ।
 


Related News