ਸੀ. ਬੀ. ਐੱਸ. ਈ. ਦੇ ਨਾਂ ''ਤੇ ਚੱਲ ਰਹੇ ਕਈ ਫਰਜ਼ੀ ਟਵਿੱਟਰ ਅਕਾਊਂਟਸ
Tuesday, Mar 12, 2019 - 09:49 AM (IST)

ਲੁਧਿਆਣਾ (ਵਿੱਕੀ) - ਬੋਰਡ ਪ੍ਰੀਖਿਆਵਾਂ ਦੇ ਦਿਨਾਂ 'ਚ ਪੇਪਰ ਲੀਕੇਜ ਵਰਗੀਆਂ ਅਫਵਾਹਾਂ ਨਾਲ ਜੂਝ ਰਹੀ ਸੀ. ਬੀ. ਐੱਸ. ਈ. ਨੇ ਇਸ ਵਾਰ ਸਖਤੀ ਵਰਤਦੇ ਹੋਏ ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਦਿੱਲੀ ਪੁਲਸ 'ਚ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਸੀ. ਬੀ. ਐੱਸ. ਈ. ਦੇ ਨਾਂ ਨਾਲ ਚੱਲ ਰਹੇ ਵੱਖ-ਵੱਖ ਫੇਕ ਟਵਿੱਟਰ ਅਕਾਊਂਟਸ ਤੋਂ ਬੋਰਡ ਅਧਿਕਾਰੀ ਚਿੰਤਤ ਦਿਖਾਈ ਦੇ ਰਹੇ ਹਨ। ਇਨ੍ਹਾਂ ਫਰਜ਼ੀ ਟਵਿੱਟਰ ਅਕਾਊਂਟਸ 'ਤੇ ਦਿੱਤੀ ਜਾਣ ਵਾਲੀ ਸੂਚਨਾ ਦੇ ਜਾਲ 'ਚ ਵਿਦਿਆਰਥੀ ਅਤੇ ਮਾਪੇ ਨਾ ਫਸਣ, ਇਸ ਲਈ ਬੋਰਡ ਨੇ ਲੋਕ ਹਿੱਤ 'ਚ ਇਕ ਐਡਵਾਈਜ਼ਰੀ ਜਾਰੀ ਕਰਕੇ ਇਨ੍ਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਇਥੇ ਹੀ ਬੱਸ ਨਹੀਂ ਸੀ. ਬੀ. ਐੱਸ. ਈ. ਨੇ ਚਿਤਾਵਨੀ ਦਿੱਤੀ ਹੈ ਕਿ ਉਸ ਦੇ ਨਾਂ 'ਤੇ ਇਸ ਤਰ੍ਹਾਂ ਦੇ ਫਰਜ਼ੀ ਅਕਾਊਂਟ ਚਲਾ ਕੇ ਲੋਕਾਂ ਨੂੰ ਜਾਣਕਾਰੀਆਂ ਦੇਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਬੋਰਡ ਸਖਤੀ ਨਾਲ ਐਕਸ਼ਨ ਲਵੇਗਾ।
ਵੈੱਬਸਾਈਟ 'ਤੇ ਸ਼ੇਅਰ ਕੀਤੇ ਜਾਅਲੀ ਟਵਿੱਟਰ ਹੈਂਡਲਰਸ ਦੇ ਨਾਂ
ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. ਵਲੋਂ ਅੱਜ ਜਾਰੀ ਕੀਤੇ ਗਏ ਪੱਤਰ ਦੇ ਨਾਲ ਇਸ ਤਰ੍ਹਾਂ ਦੇ ਉਕਤ 10 ਟਵਿਟਰ ਹੈਂਡਲਸ ਦੀ ਫੋਟੋ ਅਤੇ ਨਾਂ ਵੀ ਸ਼ੇਅਰ ਕੀਤੇ ਹਨ, ਜੋ ਉਸ ਦੇ ਨਾਂ ਨਾਲ ਟਵਿੱਟਰ 'ਤੇ ਚੱਲ ਰਹੇ ਹਨ। ਇਨ੍ਹਾਂ ਅਕਾਊਂਟਸ 'ਚ ਬੋਰਡ ਪ੍ਰੀਖਿਆਵਾਂ ਦੇ ਟਾਪਰਸ ਦੀ ਆਂਸਰਸ਼ੀਟਸ ਸਮੇਤ ਹੋਰ ਜਾਣਕਾਰੀਆਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਸੀ. ਬੀ. ਐੱਸ. ਈ. ਦਾ ਨਾਂ ਲਿਖ ਕੇ ਚੱਲ ਰਹੇ ਵੱਖ-ਵੱਖ ਟਵਿੱਟਰ ਅਕਾਊਂਟਸ 'ਤੇ ਲੋਕ ਆਪਣੇ ਮੈਸੇਜ ਅਤੇ ਸਵਾਲ ਵੀ ਪੁੱਛ ਰਹੇ ਹਨ।
ਸੀ. ਬੀ. ਐੱਸ. ਈ. ਦਾ ਆਪਣਾ ਆਫੀਸ਼ੀਅਲ ਟਵਿੱਟਰ ਅਕਾਊਂਟ
ਬੋਰਡ ਨੇ ਐਡਵਾਈਜ਼ਰੀ 'ਚ ਦੱਸਿਆ ਕਿ ਸੀ. ਬੀ. ਐੱਸ. ਈ. ਦਾ ਅਧਿਕਾਰਕ ਟਵਿੱਟਰ ਅਕਾਊਂਟ ਇਕ ਹੀ ਹੈ, ਜਿਸ ਦੇ ਪੱਤਰ 'ਚ ਬਾਕਾਇਦਾ ਜ਼ਿਕਰ ਵੀ ਕਰ ਦਿੱਤਾ ਗਿਆ ਹੈ। ਸੀ. ਬੀ. ਐੱਸ. ਈ. ਨੇ ਸਾਫ ਕੀਤਾ ਹੈ ਕਿ ਉਸ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਤੋਂ ਇਲਾਵਾ ਹੋਰ ਕਿਸੇ ਵੀ ਹੈਂਡਲਰ ਤੋਂ ਦਿੱਤੀ ਜਾਣ ਵਾਲੀ ਜਾਣਕਾਰੀ ਦੇ ਲਈ ਬੋਰਡ ਜਵਾਬਦੇਹ ਨਹੀਂ ਹੋਵੇਗਾ।
3 ਤੋਂ 4 ਹਜ਼ਾਰ ਤਕ ਹਨ ਫਾਲੋਅਰਸ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਸਾਰੇ ਟਵਿੱਟਰ ਅਕਾਊਂਟਸ 'ਚ ਪ੍ਰਤੀ ਹੈਂਡਲ ਦੇ ਲਗਭਗ 3 ਤੋਂ 4 ਹਜ਼ਾਰ ਤੱਕ ਫਾਲੋਅਰਸ ਵੀ ਹਨ, ਜੋ ਇਨ੍ਹਾਂ ਕਥਿਤ ਅਕਾਊਂਟਸ ਨੂੰ ਅਸਲੀ ਸਮਝ ਕੇ ਆਪਣੀ ਜਾਣਕਾਰੀਆਂ ਵੀ ਸ਼ੇਅਰ ਕਰ ਰਹੇ ਹਨ। ਇਹ ਹੀ ਨਹੀਂ ਕਈਆਂ 'ਤੇ ਤਾਂ ਵਿਦੇਸ਼ੀ ਕਾਲਜਾਂ ਅਤੇ