ਫਰਜ਼ੀ ਪਾਸਪੋਰਟ ਮਾਮਲਾ : ਗੈਂਗਸਟਰ ਦੀਪਕ ਟੀਨੂੰ ਨੂੰ ਭੇਜਿਆ ਨਿਆਇਕ ਹਿਰਾਸਤ ’ਚ

Wednesday, Nov 30, 2022 - 11:20 AM (IST)

ਮੋਹਾਲੀ (ਸੰਦੀਪ) : ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਦੋ ਮੁਲਜ਼ਮਾਂ ਨੂੰ ਫਰਜ਼ੀ ਪਾਸਪੋਰਟ ਦੇ ਕੇ ਵਿਦੇਸ਼ ਭੱਜਣ 'ਚ ਮਦਦ ਕਰਨ ਦੇ ਮੁਲਜ਼ਮ ਗੈਂਗਸਟਰ ਦੀਪਕ ਉਰਫ਼ ਟੀਨੂੰ ਦਾ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਰਾਜ ਅਪਰਾਧ ਨੇ ਉਸ ਨੂੰ ਮੁੜ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ।

ਜਿੱਥੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਟੀਨੂੰ ‘ਤੇ ਦੋਹਾਂ ਮੁਲਜ਼ਮਾਂ ਦੀ ਫਰਜ਼ੀ ਪਾਸਪੋਰਟ ਤਿਆਰ ਕਰਕੇ ਵਿਦੇਸ਼ ਭੇਜਣ 'ਚ ਮਦਦ ਕਰਨ ਦੇ ਗੰਭੀਰ ਦੋਸ਼ ਹਨ।


Babita

Content Editor

Related News