ਝੂਠਾ ਵਿਆਹ ਕਰਵਾ ਕੇ ਕਰਦਾ ਰਿਹਾ ਜਬਰ-ਜ਼ਨਾਹ, ਫਰਾਰ

Tuesday, Jul 17, 2018 - 05:46 PM (IST)

ਝੂਠਾ ਵਿਆਹ ਕਰਵਾ ਕੇ ਕਰਦਾ ਰਿਹਾ ਜਬਰ-ਜ਼ਨਾਹ, ਫਰਾਰ

ਰਾਜਪੁਰਾ (ਮਸਤਾਨਾ) : ਇਕ ਨੌਜਵਾਨ ਵਲੋਂ ਪਹਿਲਾਂ ਤਾਂ ਲੜਕੀ ਨਾਲ ਮੰਦਰ ਵਿਚ ਝੂਠਾ ਵਿਆਹ ਰਚਾਇਆ ਗਿਆ ਅਤੇ ਫਿਰ ਜਬਰ-ਜ਼ਨਾਹ ਕਰਨ ਉਪਰੰਤ ਨੌਜਵਾਨ ਫਰਾਰ ਹੋ ਗਿਆ। ਥਾਣਾ ਸਿਟੀ ਦੀ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਉਕਤ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਜਪੁਰਾ ਦੇ ਇਲਾਕੇ ਦੀ ਇਕ ਲੜਕੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੋਹਾਲੀ ਦੇ ਇਕ ਲੜਕੇ ਨੇ ਉਸ ਨਾਲ ਮੰਦਰ ਵਿਚ ਵਿਆਹ ਕਰਵਾਇਆ ਸੀ। ਉਸ ਨੇ ਇਸ ਵਿਆਹ ਬਾਰੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ। ਉਕਤ ਨੌਜਵਾਨ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਹੁਣ ਉਹ ਉਸ ਨੂੰ ਧੋਖਾ ਦੇ ਕੇ ਚਲਾ ਗਿਆ ਹੈ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਉਕਤ ਨੌਜਵਾਨ ਖਿਲਾਫ ਧਾਰਾ 376, 420 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News