ਫੇਸਬੁੱਕ ’ਤੇ ਨਕਲੀ ਆਈ.ਡੀ. ਬਣਾ ਕੇ ਗਲਤ ਮੈਸੇਜ ਅਤੇ ਫੋਟੋ ਅਪਲੋਡ ਕਰਨ ’ਤੇ ਮਾਮਲਾ ਦਰਜ

06/14/2018 12:44:53 AM

 ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਲਡ਼ਕੀ ਦੀ ਗਲਤ ਫੋਟੋ ਅਤੇ ਮੈਸੇਜ ਪਾਉਣ ਦੇ ਦੋਸ਼ਾਂ ਤਹਿਤ ਪੁਲਸ ਨੇ ਇਕ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਲਡ਼ਕੀ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਉਸਦੀ ਆਈ.ਡੀ. ਬਣਾ ਕੇ ਉਸਦੀ ਫੋਟੋ ਅਤੇ ਵੀਡੀਓ ਅਪਲੋਡ ਕੀਤੀ ਗਈ ਹੈ, ਜਿਸ ਸਬੰਧੀ ਜਾਣਕਾਰੀ ਉਸ ਦੇ ਦੋਸਤਾਂ ਤੋਂ ਪ੍ਰਾਪਤ ਹੋਈ। ਉਸਨੇ ਦੱਸਿਆ ਕਿ ਉਕਤ ਅਣਪਛਾਤੇ ਵਿਅਕਤੀ ਦੁਆਰਾ ਗਲਤ ਢੰਗ ਨਾਲ ਸੋਸ਼ਲ ਮੀਡਿਆ ’ਤੇ ਉਸਦੀਅਾਂ ਫੋਟੋਆਂ ਅਤੇ ਵੀਡੀਓਜ਼ ਅਪਲੋਡ ਕੀਤੇ ਜਾਣ ਨਾਲ ਉਸਦੀ ਅਤੇ ਉਸਦੇ ਪਰਿਵਾਰ ਦੀ ਇੱਜ਼ਤ ਖ਼ਰਾਬ ਹੋਈ ਹੈ।  ਉਕਤ ਸ਼ਿਕਾਇਤ ਦੀ ਜਾਂਚ ਉਪਰੰਤ ਪੁਲਸ ਨੇ ਮਨੀ ਕੁਮਾਰ  ਪੁੱਤਰ ਜਸਪਾਲ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News