ਪੰਜਾਬ 'ਚ ਫੜੇ ਗਏ ਨਕਲੀ ਜੀ. ਐੱਸ. ਟੀ. ਅਧਿਕਾਰੀ, ਕੁੱਟ-ਕੁੱਟ ਕੀਤੇ ਲਾਲ
Wednesday, Oct 09, 2024 - 06:05 PM (IST)
ਲੁਧਿਆਣਾ- ਮਹਾਨਗਰ ਲੁਧਿਆਣਾ ਵਿੱਚ ਵਪਾਰੀਆਂ ਵੱਲੋਂ ਨਕਲੀ ਜੀ. ਐੱਸ. ਟੀ. ਅਧਿਕਾਰੀ ਬਣ ਕੇ ਆਏ ਵਿਅਕਤੀਆਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕੇਸਰਗੰਜ ਰੋਡ 'ਤੇ 3 ਫਰਜ਼ੀ (ਜੀ. ਐੱਸ. ਟੀ.) ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਵਪਾਰੀਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਤਿੰਨੇ ਵਿਅਕਤੀ ਫਰਜ਼ੀ (ਜੀ. ਐੱਸ. ਟੀ) ਅਧਿਕਾਰੀ ਬਣ ਕੇ ਇਥੇ ਪੁੱਜੇ ਸਨ। ਇਸ ਦੌਰਾਨ ਵਪਾਰੀਆਂ ਨੇ ਉਨ੍ਹਾਂ ਨੂੰ ਮੌਕੇ 'ਤੇ ਹੀ ਫੜ ਲਿਆ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਤੁਹਾਨੂੰ ਦੱਸ ਦੇਈਏ ਕਿ ਕੇਸਰਗੰਜ ਨਗਰ ਹੋਲਸੇਲ ਕਰਿਆਣਾ ਕਾਰੋਬਾਰੀ ਖੇਤਰ ਹੈ। ਸੂਚਨਾ ਮਿਲਦੇ ਹੀ ਕਾਰੋਬਾਰੀ ਮੌਕੇ 'ਤੇ ਇਕੱਠੇ ਹੋ ਗਏ ਅਤੇ ਭਾਰੀ ਪੁਲਸ ਪਾਰਟੀ ਪਹੁੰਚ ਗਈ। ਵਪਾਰੀਆਂ ਵੱਲੋਂ ਜੀ. ਐੱਸ. ਟੀ. ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਸ ਤਿੰਨਾਂ ਨੂੰ ਹਿਰਾਸਤ 'ਚ ਲੈ ਕੇ ਆਪਣੇ ਨਾਲ ਲੈ ਗਈ।
ਇਹ ਵੀ ਪੜ੍ਹੋ- ਪੰਜਾਬ 'ਚ 15 ਅਕਤੂਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ