ਫੇਕ ਫੇਸਬੁੱਕ ਆਈ. ਡੀ. ''ਤੇ ਔਰਤ ਤੇ ਪਰਿਵਾਰ ਦੀ ਫੋਟੋ ਅਪਲੋਡ ਕਰਨ ਵਾਲੇ ''ਤੇ ਕੇਸ ਦਰਜ
Monday, Jan 27, 2020 - 01:42 PM (IST)

ਚੰਡੀਗੜ੍ਹ (ਸੰਦੀਪ) : ਫੇਕ ਫੇਸਬੁੱਕ ਆਈ. ਡੀ. ਤਿਆਰ ਕਰਕੇ ਇਕ ਪਰਿਵਾਰ ਦੀ ਫੋਟੋ ਅਪਲੋਡ ਕਰਨ ਦੇ ਮਾਮਲੇ 'ਚ ਔਰਤ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਫੇਸਬੁੱਕ 'ਤੇ ਅਕਾਊਂਟ ਹੈ, ਉਸ ਨੂੰ ਇਕ ਨੋਟੀਫਿਕੇਸ਼ਨ ਆਇਆ ਹੈ, ਜੋ ਕਿ ਪ੍ਰੀਤਪਾਲ ਦੇ ਨਾਂ ਦੀ ਫੇਸਬੁੱਕ ਆਈ. ਡੀ. ਤੋਂ ਸੀ। ਜਦੋਂ ਉਸ ਨੇ ਉਸ ਆਈ. ਡੀ. ਨੂੰ ਚੈੱਕ ਕੀਤਾ ਤਾਂ ਉਸ ਦੇ ਹੋਸ਼ ਉੱਡ ਗਏ। ਆਈ. ਡੀ. ਦੇ ਅੰਦਰ ਸਾਲ 2017 ਤੋਂ ਮੁਲਜ਼ਮ ਵਲੋਂ ਉਨ੍ਹਾਂ ਦੇ ਪਰਿਵਾਰ ਅਤੇ ਹੋਰ ਮੈਂਬਰਾਂ ਦੀਆਂ ਫੋਟੋਆਂ ਅਪਲੋਡ ਕੀਤੀਆਂ ਜਾ ਰਹੀਆਂ ਹਨ, ਜਦੋਂ ਆਈ. ਡ. ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪ੍ਰੀਤਪਾਲ ਦੇ ਨਾਂ 'ਤੇ ਇਕ ਫੇਕ ਆਈ. ਡੀ. ਬਣਾਈ ਗਈ ਸੀ।