ਜਾਅਲੀ  ਡਰਾਈਵਿੰਗ ਲਾਇਸੈਂਸ, ਪਾਸਪੋਰਟ ਬਣਾਉਣ ਵਾਲਿਆਂ ''ਤੇ ਵੱਡੀ ਕਾਰਵਾਈ

06/10/2024 5:13:38 PM

ਪਟਿਆਲਾ (ਬਲਜਿੰਦਰ) : ਮਿੰਨੀ ਸਕੱਤਰੇਤ ਦੇ ਸਾਹਮਣੇ ਬੂਥਾਂ ਵਿਚ ਜਾਅਲੀ ਅਸਲਾ ਅਤੇ ਡਰਾਈਵਿੰਗ ਲਾਇਸੈਂਸ ਜਾਅਲੀ ਪਾਸੋਪਰਟ ਅਤੇ ਜਾਅਲੀ ਸਰਟੀਫਿਕੇਟ ਤਿਆਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਯਾਦਵਿੰਦਰ ਸਿੰਘ ਪੁੱਤਰ ਜਗਨਨਾਥ, ਰਾਜਪਾਲ ਸਿੰਘ ਪੁੱਛਰ ਨਿਰੰਜਣ ਸਿੰਘ, ਦੀਪਕ ਆਰੀਆ ਪੁੱਤਰ ਕ੍ਰਿਸ਼ਨ ਵਾਸੀ ਅਰਬਨ ਅਸਟੇਟ ਪਟਿਆਲਾ, ਰਾਜੇਸ਼ ਕੁਮਾਰ ਵਾਸੀ ਪਟਿਆਲਾ, ਰਾਜ ਕੁਮਾਰ ਵਾਸੀ ਤ੍ਰਿਪੜੀ ਖ਼ਿਲਾਫ ਕੇਸ ਦਰਜ ਕੀਤਾ ਹੈ।

ਇਸ ਮਾਮਲੇ ਵਿਚ ਜੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਰਤਨ ਨਗਰ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀ ਜਾਅਲੀ ਅਸਲਾ ਅਤੇ ਡਰਾਈਵਿੰਗ ਲਾਇਸੈਂਸ, ਜਾਅਲੀ ਪਾਸੋਪਰਟ, ਸਰਟੀਫਿਕੇਟ, ਆਰ. ਸੀ. ਆਦਿ ਤਿਆਰ ਕਰਦੇ ਹਨ ਅਤੇ ਇਨ੍ਹਾਂ ਵੱਲੋਂ ਰੱਖੇ ਗਏ ਵਿਅਕਤੀ ਵੀ ਜਾਅਲੀ ਦਸਤਾਵੇਜ਼ ਤਿਆਰ ਕਰਕੇ ਜਾਅਲੀ ਮੋਹਰਾਂ ਲਗਾਉਂਦੇ ਹਨ। ਇਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਯਾਦਵਿੰਦਰ ਸਿੰਘ, ਜਿਸ ਦਾ ਮਿੰਨੀ ਸਕੱਤਰੇਤ ਦੇ ਸਾਹਮਣੇ ਮਾਰਕੀਟ ਵਿਚ ਬੂਥ ਹੈ, ਬਾਕੀ ਸ਼ਾਮਲ ਵਿਅਕਤੀਆਂ ਦੀ ਮਦਦ ਨਾਲ ਆਪਸ ਵਿਚ ਸਾਜਬਾਜ ਹੋ ਕੇ ਜਾਅਲੀ ਦਸਤਾਵੇਜ਼ ਤਿਆਰ ਕਰਦੇ ਹਨ। ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News