ਫਰਜ਼ੀ ਫੌਜੀ ਮੇਜਰ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਵੱਡੇ ਰੈਂਕ ਦੇ ਅਫਸਰਾਂ ਦੀਆਂ ਵਰਦੀਆਂ ਬਰਾਮਦ
Tuesday, Mar 12, 2024 - 06:25 PM (IST)
ਅੰਮ੍ਰਿਤਸਰ (ਇੰਦਰਜੀਤ/ਅਵਧੇਸ਼)- ਥਾਣਾ ਡੀ ਡਵੀਜ਼ਨ ਦੀ ਪੁਲਸ ਨੇ ਫਰਜ਼ੀ ਫੌਜੀ ਮੇਜਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਦੇ ਕਬਜ਼ੇ ’ਚੋਂ ਭਾਰਤੀ ਫੌਜ ਦੀਆਂ ਵੱਖ-ਵੱਖ ਰੈਂਕਾਂ ਦੀਆਂ ਵਰਦੀਆਂ ਅਤੇ ਆਈ. ਡੀ. ਪ੍ਰਰੂਫ ਬਰਾਮਦ ਹੋਏ ਹਨ। ਇਹ ਖੁਲਾਸਾ ਪ੍ਰੈੱਸ ਕਾਨਫਰੰਸ ਦੌਰਾਨ ਡੀ. ਸੀ. ਪੀ. ਸਿਟੀ ਡਾ. ਪ੍ਰਗਿਆ ਜੈਨ ਆਈ. ਪੀ. ਐੱਸ. ਨੇ ਕਰਦਿਆਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚੀਕਾਣਾ, ਅਨੰਦਪੁਰ ਸਾਹਿਬ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਮਾਸੂਮ ਬੱਚਿਆਂ ਦਾ ਕਤਲ ਕਰਦਿਆਂ ਭੋਰਾ ਨਾ ਕੰਬਿਆ ਪਿਓ ਦਾ ਦਿਲ, ਹੁਣ ਆਪ ਵੀ ਚੁੱਕਿਆ ਖੌਫ਼ਨਾਕ ਕਦਮ
ਡੀ. ਸੀ. ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਥਾਣਾ ਡੀ ਡਵੀਜ਼ਨ ਅਧੀਨ ਪੈਂਦੀ ਪੁਲਸ ਚੌਕੀ ਦੁਰਗਿਆਣਾ ਦੇ ਗੋਲਬਾਗ ਇਲਾਕੇ ਨੇੜੇ ਇਕ ਵਿਅਕਤੀ ਨੂੰ ਸ਼ੱਕੀ ਹਾਲਤ ਵਿਚ ਦੇਖਿਆ ਗਿਆ। ਉਕਤ ਵਿਅਕਤੀ ਨੇ ਭਾਰਤੀ ਫੌਜ ਦੇ ਅਧਿਕਾਰੀ ਦੀ ਵਰਦੀ ਪਾਈ ਹੋਈ ਸੀ, ਜਿਸ ਦੇ ਮੋਢਿਆਂ ’ਤੇ ਵੱਡੇ ਰੈਂਕ ਦੇ ਬੈਚ ਲੱਗੇ ਹੋਏ ਸਨ। ਇਸ ’ਤੇ ਕਾਰਵਾਈ ਕਰਦੇ ਹੋਏ ਥਾਣਾ ਡੀ ਡਵੀਜ਼ਨ ਦੇ ਮੁਖੀ ਇੰਸਪੈਕਟਰ ਸੁਖਿੰਦਰ ਸਿੰਘ ਅਤੇ ਪੁਲਸ ਚੌਕੀ ਦੁਰਗਿਆਣਾ ਦੇ ਇੰਚਾਰਜ ਏ. ਐੱਸ. ਆਈ. ਸੁਖਦੇਵ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਤੋਂ ਪਛਾਣ ਪੱਤਰ ਮੰਗਣ ’ਤੇ ਕੋਈ ਵੀ ਢੁੱਕਵਾਂ ਸਬੂਤ ਪੇਸ਼ ਨਹੀਂ ਕਰ ਸਕਿਆ, ਜਿਸ ਨੂੰ ਤੁਰੰਤ ਹਿਰਾਸਤ ਵਿਚ ਲਿਆ ਗਿਆ।
ਇਹ ਵੀ ਪੜ੍ਹੋ : ਅਕਾਲੀ-ਭਾਜਪਾ ਗੱਠਜੋੜ ਹੋਣ 'ਚ ਕਿਸਾਨੀ ਅੰਦੋਲਨ ਵੱਡਾ ਅੜਿੱਕਾ, ਦੋਵੇਂ ਪਾਰਟੀਆਂ ਪੱਬਾਂ ਭਾਰ
ਡੀ. ਸੀ. ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਮੁਲਜ਼ਮ ਪਿਛਲੇ ਕਾਫ਼ੀ ਸਮੇਂ ਤੋਂ ਫ਼ੌਜੀ ਅਫ਼ਸਰਾਂ ਦੀਆਂ ਵਰਦੀਆਂ ਪਾ ਕੇ ਅਤੇ ਫ਼ੌਜ ਵਿਚ ਉੱਚ ਅਧਿਕਾਰੀ ਹੋਣ ਦਾ ਬਹਾਨਾ ਲਾ ਕੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਉਸ ਕੋਲੋਂ ਮਿਲੇ ਪਛਾਣ ਪੱਤਰਾਂ ਦੇ ਦਸਤਾਵੇਜ਼ੀ ਜਾਂਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸ ਕੋਲੋਂ ਸਾਜ਼ਿਸ਼ਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਵਿਚ ਕੁਝ ਹੋਰ ਖੁਲਾਸੇ ਹੋਣੇ ਬਾਕੀ ਹਨ। ਥਾਣਾ ਡੀ ਡਵੀਜ਼ਨ ਦੇ ਇੰਚਾਰਜ਼ ਇੰਸਪੈਕਟਰ ਸੁਖਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਖ਼ਿਲਾਫ਼ ਧਾਰਾ 420, 171, 140, 467, 68,71 ਅਤੇ ਵਧੀਕ ਸਰਕਾਰੀ ਸੀਕਰੇਟ ਐਕਟ/6 (ਏ) 1923 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਯੂ. ਪੀ. ਦੇ ਦੇਹਰਾਦੂਨ ਤੋਂ ਲਈਆਂ ਸਨ ਵਰਦੀਆਂ ਅਤੇ ਮਟੀਰੀਅਲ
ਫੜੇ ਗਏ ਮੁਲਜ਼ਮ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਦੇਹਰਾਦੂਨ, ਉੱਤਰ ਪ੍ਰਦੇਸ਼ ਤੋਂ ਫੌਜ ਦੀਆਂ ਵਰਦੀਆਂ ਅਤੇ ਹੋਰ ਸਾਮਾਨ ਖਰੀਦਿਆ ਸੀ। ਬਰਾਮਦ ਕੀਤੀਆਂ ਗਈਆਂ ਵਸਤੂਆਂ ਵਿੱਚੋਂ ਕਈ ਜਾਅਲੀ ਸ਼ਨਾਖਤੀ ਕਾਰਡ, ਮੈਡਲ, ਭਾਰਤੀ ਫੌਜ ਦਾ ਪ੍ਰਿੰਟਿਡ ਬੈਗ, ਭਾਰਤੀ ਫੌਜ ਦੇ ਰੈਪਰ ਵਿਚ ਗਰਮ ਸਵੈਟਰ, ਵੇਸਟ ਆਦਿ ਅਤੇ ਕਾਫੀ ਸਮੱਗਰੀ ਬਰਾਮਦ ਹੋਈ ਹੈ। ਇਸ ’ਤੇ ਇਸ ਦਾ ਨਾਂ ‘ਸੰਦੀਪ ਸਿੰਘ’ ਵੀ ਛਪਿਆ ਹੋਇਆ ਹੈ। ਇਸ ਵਿਅਕਤੀ ਕੋਲੋਂ ਬਰਾਮਦ ਹੋਈਆਂ ਵਸਤੂਆਂ ਅਤੇ ਕੱਪੜਿਆਂ ਨੂੰ ਦੇਖ ਕੇ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹ ਵਿਅਕਤੀ ਫਰਜ਼ੀ ਮੇਜਰ ਫੌਜੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਯਾਰ ਨੇ ਹੀ ਯਾਰ ਦੇ ਪਿਓ ਦਾ ਕੀਤਾ ਕਤਲ (ਵੀਡੀਓ)
ਮੁਲਜ਼ਮ ਫੌਜ ਦੇ ਸੰਵੇਦਨਸ਼ੀਲ ਖੇਤਰਾਂ ’ਚ ਵੀ ਗਿਆ ਸੀ ਵਰਦੀ ਪਾ ਕੇ!
ਪੁਲਸ ਜਾਂਚ ਵਿਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਉਕਤ ਮੁਲਜ਼ਮ ਫੌਜ ਦੀ ਵਰਦੀ ਪਾ ਕੇ ਰੁੜਕੀ ਅਤੇ ਜੰਮੂ ਵਰਗੇ ਸੰਵੇਦਨਸ਼ੀਲ ਫੌਜੀ ਇਲਾਕਿਆਂ ਵਿਚ ਗਿਆ ਸੀ। ਇਸ ਤੋਂ ਇਲਾਵਾ ਉਹ ਅੰਮ੍ਰਿਤਸਰ ਦੀ ਆਰਮੀ ਛਾਉਣੀ ਵਿਚ ਵੀ ਗਿਆ ਸੀ। ਇਨ੍ਹਾਂ ਇਲਾਕਿਆਂ ਵਿਚ ਜੰਮੂ ਅਤੇ ਅੰਮ੍ਰਿਤਸਰ-ਪਾਕਿਸਾਨ ਦੀ ਸਰਹੱਦ ਤੋਂ ਸਟੇ ਹੋਏ ਇਲਾਕੇ ਹਨ। ਇਸ ਮੌਕੇ ਉਨ੍ਹਾਂ ਨਾਲ ਏ. ਡੀ. ਸੀ. ਪੀ ਦਰਪਨ ਆਹਲੂਵਾਲੀਆ, ਏ. ਸੀ. ਪੀ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8