ਮੈਟ੍ਰਿਕ ’ਚ ਨੰਬਰ ਘੱਟ ਆਉਣ ’ਤੇ ਨਾਬਾਲਗਾ ਨੇ ਪੱਖੇ ਨਾਲ ਲਿਅਾ ਫਾਹ

Sunday, Jul 29, 2018 - 06:23 AM (IST)

ਮੈਟ੍ਰਿਕ ’ਚ ਨੰਬਰ ਘੱਟ ਆਉਣ ’ਤੇ ਨਾਬਾਲਗਾ ਨੇ ਪੱਖੇ ਨਾਲ ਲਿਅਾ ਫਾਹ

ਕਪੂਰਥਲਾ, (ਮੱਲ੍ਹੀ)- ਪਿੰਡ ਦੌਲਤਪੁਰ, ਕਪੂਰਥਲਾ ਦੇ ਵਸਨੀਕ ਅਸ਼ੋਕ ਕੁਮਾਰ ਦੀ ਧੀ ਰੰਜਨਾ ਉਮਰ 17 ਸਾਲ ਨੇ ਘਰ ’ਚ ਹੀ ਪੱਖੇ ਨਾਲ ਲਟਕ ਕੇ ਜੀਵਨ ਲੀਲਾ ਖਤਮ ਕਰ ਲਈ ਹੈ। ਇਹ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਭੁਲਾਣਾ ਦੇ ਇੰਚਾਰਜ ਏ. ਐੱਸ. ਆਈ. ਲਖਵੀਰ ਸਿੰਘ ਗੋਸਲ ਨੇ ਦੱਸਿਆ ਕਿ ਨਾਬਾਲਗ ਮ੍ਰਿਤਕਾ ਦੇ ਮਾਪਿਆਂ ਮੁਤਾਬਕ 27 ਜੁਲਾਈ ਨੂੰ ਉਹ ਮਿਹਨਤ ਮਜ਼ਦੂਰੀ ਲਈ ਘਰੋਂ ਬਾਹਰ ਸਨ ਅਤੇ ਘਰ ’ਚ ਇਕੱਲੀ ਰੰਜਨਾ, ਨੇ ਚੁੱਪ-ਚਾਪ ਛੱਤ ਵਾਲੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ। 
ਗੁਆਂਢੀਆਂ ਨੂੰ ਪਤਾ ਲੱਗਣ ’ਤੇ ਗੰਭੀਰ ਜ਼ਖਮੀ ਹਾਲਤ ’ਚ ਰੰਜਨਾ ਨੂੰ ਪੱਖੇ ਨਾਲੋਂ ਲਾਹ ਕੇ ਸਿਵਲ ਹਸਪਤਾਲ ਕਪੂਰਥਲਾ ਇਲਾਜ ਲਈ ਲਿਆਂਦਾ ਗਿਆ ਤੇ ਡਾਕਟਰਾਂ ਨੇ ਰੰਜਨਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਜਲੰਧਰ ਇਲਾਜ ਲਈ ਰਵਾਨਾ ਕਰ ਦਿੱਤਾ, ਜਿਥੇ ਇਕ ਨਿੱਜੀ ਹਸਪਤਾਲ ’ਚ ਰੰਜਨਾ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਿਤਾ ਅਸ਼ੋਕ ਕੁਮਾਰ ਤੇ ਮਾਤਾ ਬਿਮਲਾ ਦੇ ਮੁਤਾਬਕ ਮ੍ਰਿਤਕਾ ਨਾਬਾਲਗ ਰੰਜਨਾ, ਜਿਸ ਨੇ ਇਸੇ ਸਾਲ ਹੀ 10ਵੀਂ ਦੀ ਪਡ਼੍ਹਾਈ ਮੁਕੰਮਲ ਕੀਤੀ ਸੀ ਤੇ 10ਵੀਂ ’ਚੋਂ ਨੰਬਰ ਘੱਟ ਆਉਣ ਕਾਰਨ ਉਹ ਅਕਸਰ ਉਦਾਸ ਅਤੇ ਪ੍ਰੇਸ਼ਾਨ ਰਹਿੰਦੀ ਸੀ।  ਉਨ੍ਹਾਂ ਖਦਸ਼ਾ  ਜਤਾਇਅਾ  ਕਿ ਸ਼ਾਇਦ ਉਸ ਨੇ ਮੈਟ੍ਰਿਕ ’ਚੋਂ ਨੰਬਰ ਘੱਟ ਆਉਣ ਕਾਰਨ ਨਿਰਾਸ਼ ਹੋ ਕੇ ਖੁਦਕੁਸ਼ੀ ਕੀਤੀ ਹੈ। ਏ. ਐੱਸ. ਆਈ. ਲਖਵੀਰ ਸਿੰਘ ਗੋਸਲ ਨੇ ਦੱਸਿਆ ਕਿ ਉਕਤ ਮਾਮਲੇ ’ਚ ਧਾਰਾ 174 ਦੀ ਕਾਰਵਾਈ ਕਰਦਿਆਂ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਜਮ੍ਹਾ ਕਰਵਾ ਦਿੱਤੀ ਹੈ।
 


Related News