ਟਰੱਕ ਬੈਕ ਕਰਦਿਆਂ 3 ਧੀਆਂ ਦੇ ਪਿਓ ਨਾਲ ਵਾਪਰਿਆ ਹਾਦਸਾ, ਘਰ ''ਚ ਪੈ ਗਏ ਵੈਣ

Thursday, Jan 19, 2023 - 12:02 AM (IST)

ਟਰੱਕ ਬੈਕ ਕਰਦਿਆਂ 3 ਧੀਆਂ ਦੇ ਪਿਓ ਨਾਲ ਵਾਪਰਿਆ ਹਾਦਸਾ, ਘਰ ''ਚ ਪੈ ਗਏ ਵੈਣ

ਲੁਧਿਆਣਾ (ਰਾਜ) : ਫੋਕਲ ਪੁਆਇੰਟ ਫੇਸ-7 ਵਿੱਚ ਸਥਿਤ ਇਕ ਫੈਕਟਰੀ ’ਚ ਟਰੱਕ ਬੈਕ ਕਰਦੇ ਸਮੇਂ ਮਜ਼ਦੂਰ ਲਪੇਟ ’ਚ ਆ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਮਜ਼ਦੂਰ ਯੂਨੀਅਨ ਨਾਲ ਫੈਕਟਰੀ ਦੇ ਬਾਹਰ ਪ੍ਰਦਰਸ਼ਨ ਕੀਤਾ, ਜੋ ਤਿੰਨ ਘੰਟਿਆਂ ਤੱਕ ਚੱਲਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਅਤੇ ਜੀਵਨ ਨਗਰ ਚੌਕੀ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਪੀੜਤ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ ਅਤੇ ਲਾਸ਼ ਸਿਵਲ ਹਸਪਤਾਲ ਦੀ ਮੌਰਚਰੀ ’ਚ ਰੱਖਵਾਈ।

PunjabKesari

ਜਾਣਕਾਰੀ ਮੁਤਾਬਕ ਮ੍ਰਿਤਕ ਸੌਰਵ ਯਾਦਵ, ਜੋ ਮੂਲ ਰੂਪ ਤੋਂ ਬਿਹਾਰ ਦੇ ਜ਼ਿਲ੍ਹਾ ਦਰਬੰਗਾ ਦਾ ਰਹਿਣ ਵਾਲਾ ਹੈ। ਉਹ ਇੱਥੇ ਕਿਰਾਏ ਦੇ ਕਮਰੇ ’ਚ ਰਹਿੰਦਾ ਸੀ। ਉਸ ਦੀਆਂ ਤਿੰਨ ਬੇਟੀਆਂ ਹਨ, ਉਹ ਫੈਕਟਰੀ ’ਚ ਕੰਮ ਕਰਦਾ ਸੀ। ਬੁੱਧਵਾਰ ਨੂੰ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਟਰੱਕ ਦੇ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ ਸੀ ਪਰ ਫੈਕਟਰੀ ਮਾਲਕ ਨੇ ਪਰਿਵਾਰ ਨੂੰ ਕੁਝ ਨਹੀਂ ਦੱਸਿਆ। ਸਿਰਫ਼ ਇਹੀ ਕਿਹਾ ਕਿ ਉਸ ਦੇ ਪਤੀ ਦਾ ਹੱਥ ਕੱਟਿਆ ਗਿਆ ਹੈ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਪਰ ਜਦੋਂ ਉਹ ਹਸਪਤਾਲ ਗਏ ਤਾਂ ਉਨ੍ਹਾਂ ਨੂੰ ਅਸਲ ਗੱਲ ਦਾ ਪਤਾ ਲੱਗਾ ਕਿ ਸੌਰਵ ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਕਰੋੜਾਂ ਦੇ ਟਾਇਲਟ ਘੁਟਾਲੇ ’ਚ ਸਾਬਕਾ ਮੇਅਰ ਨੂੰ ਨੋਟਿਸ, ਭਲਕੇ ਕੋਰਟ 'ਚ ਹੋਣਾ ਪਵੇਗਾ ਪੇਸ਼


author

Mandeep Singh

Content Editor

Related News