ਬਾਰਸ਼ ਕਾਰਨ ਫੈਕਟਰੀ ਦੀ ਛੱਤ ਤੇ ਕੰਧ ਡਿਗੀ
Friday, Jul 12, 2019 - 01:38 PM (IST)

ਲੁਧਿਆਣਾ (ਮੁਕੇਸ਼) : ਸਮਰਾਲਾ ਚੌਂਕ ਨੇੜੇ ਹਰਗੋਬਿੰਦ ਨਗਰ ਵਿਖੇ ਭਾਰੀ ਬਾਰਸ਼ ਕਾਰਨ ਇਕ ਫੈਕਟਰੀ ਦੀ ਦੂਜੀ ਮੰਜ਼ਿਲ ਦੀ ਛੱਤ ਅਤੇ ਕੰਧ ਢਹਿ ਗਈ। ਜਿਉਂ ਹੀ ਜ਼ੋਰਦਾਰ ਧਮਾਕੇ ਨਾਲ ਛੱਤ ਡਿੱਗੀ, ਹੇਠਾਂ ਗਰਾਊਂਡ ਫਲੋਰ 'ਤੇ ਕੰਮ ਕਰ ਰਹੇ ਕਾਰੀਗਰਾਂ ਅਤੇ ਆਲੇ-ਦੁਆਲੇ ਘਰਾਂ 'ਚ ਰਹਿਣ ਵਾਲੇ ਲੋਕਾਂ 'ਚ ਭਾਜੜਾਂ ਪੈ ਗਈਆਂ। ਮਾਲਕ ਦਾ ਕਹਿਣਾ ਹੈ ਕਿ ਦੂਜੀ ਮੰਜ਼ਿਲ 'ਤੇ ਬਣੇ ਹਾਲ ਦੇ ਖਾਲੀ ਹੋਣ ਕਾਰਨ ਬਚਾਅ ਹੋ ਗਿਆ, ਜਿਸ ਸਮੇਂ ਛੱਤ ਅਤੇ ਕੰਧ ਡਿਗੀ, ਉੱਥੇ ਕੋਈ ਨਹੀਂ ਸੀ। ਹੇਠਾਂ ਹੀ ਕੰਮ ਚੱਲ ਰਿਹਾ ਸੀ। ਛੱਤ ਅਤੇ ਗਲੀ 'ਚ ਡਿਗਾ ਮਲਬਾ ਸਾਫ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।