ਬਠਿੰਡਾ : ਧਾਗਾ ਫੈਕਟਰੀ ਦੀ ਗੱਡੀ ਨਾਲ ਵਾਪਰਿਆ ਭਿਆਨਕ ਹਾਦਸਾ, 3 ਦੀ ਮੌਤ

11/8/2019 8:48:10 PM

ਬਠਿੰਡਾ,(ਅਮਿਤ ਸ਼ਰਮਾ): ਬਠਿੰਡਾ ਤੋਂ ਮਾਨਸਾ ਜਾਣ ਵਾਲੀ ਸੜਕ 'ਤੇ ਦੇਰ ਰਾਤ ਸੜਕ ਹਾਦਸੇ 'ਚ ਤਿੰਨ ਔਰਤਾਂ ਦੀ ਮੌਤ ਹੋ ਗਈ, ਜਦਕਿ ਅੱਧਾ ਦਰਜਨ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਤਲਵੰਡੀ ਰੋਡ ਸਥਿਤ ਪਿੰਡ ਜੀਵਨ ਸਿੰਘ ਵਾਲਾ ਸਥਿਤ ਗਰਗ ਧਾਗਾ ਫੈਕਟਰੀ 'ਚ ਕੰਮ ਤੋਂ ਵਾਪਸ ਆ ਰਹੀਆਂ ਔਰਤਾਂ ਜੋ ਕਰੂਜ਼ ਗੱਡੀ 'ਚ ਸਵਾਰ ਸਨ, ਬਠਿੰਡਾ ਦੇ ਮਾਨਸਾ ਰੋਡ ਪੁਲ ਕੋਲ ਅਚਾਨਕ ਗੱਡੀ ਦਾ ਟਾਇਰ ਫਟ ਗਿਆ ਤੇ ਦਰੱਖਤ ਨਾਲ ਟਕਰਾਉਣ ਨਾਲ ਇਹ ਦੁਰਘਟਨਾ ਹੋਈ। ਮੌਕੇ 'ਤੇ ਹੀ ਤਿੰਨ ਔਰਤਾਂ ਦੀ ਮੌਤ ਹੋ ਗਈ, ਜਦਕਿ ਅੱਧਾ ਦਰਜਨ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਇਸ ਗੱਡੀ 'ਚ ਸਵਾਰ ਔਰਤ ਸਿਮਰਜੀਤ ਨੇ ਦੱਸਿਆ ਕਿ ਲਗਭਗ 1 ਦਰਜਨ ਔਰਤਾਂ ਧਾਗਾ ਫੈਕਟਰੀ ਤੋਂ ਛੁੱਟੀ ਕਰ ਕੇ ਵਾਪਸ ਆ ਰਹੀਆਂ ਸਨ, ਤਦ ਅਚਾਨਕ ਇਹ ਦੁਰਘਟਨਾ ਹੋਈ। ਇਹ ਹਾਦਸਾ ਕਿਵੇਂ ਹੋਇਆ, ਕੁਝ ਪਤਾ ਨਹੀਂ ਲੱਗਾ। ਮ੍ਰਿਤਕ ਔਰਤਾਂ ਜਿਨ੍ਹਾਂ ਦੀ ਪਛਾਣ ਬਾਕੀ ਹੈ, ਫੈਕਟਰੀ ਦੀ ਗੱਡੀ ਉਨ੍ਹਾਂ ਨੂੰ ਅਰਨੀਵਾਲਾ, ਚੱਕ ਅਤਰ ਸਿੰਘ ਵਾਲਾ, ਚਨੂੰ ਆਦਿ ਪਿੰਡਾਂ 'ਚ ਛੱਡਣ ਜਾ ਰਹੀ ਸੀ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜ਼ਖਮੀ ਔਰਤਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ, ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮਿਲਦੇ ਹੀ ਸਹਾਰਾ ਦੀ ਟੀਮ ਮੌਕੇ 'ਤੇ ਪੁੱਜੀ, ਜਿਨ੍ਹਾਂ ਜ਼ਖਮੀਆਂ ਨੂੰ ਜਲਦ ਹਸਪਤਾਲ ਪਹੁੰਚਾਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ