1965 ਦੀ ਲੜਾਈ ''ਚ ਹਿੱਸਾ ਲੈਣ ਵਾਲੇ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗੀ ਯਾਤਰਾ ਭੱਤੇ ਦੀ ਸੁਵਿਧਾ
Tuesday, Jul 18, 2017 - 08:37 AM (IST)
ਫਿਰੋਜ਼ਪੁਰ (ਮਨਦੀਪ) — 1965 ਦੀ ਲੜਾਈ 'ਚ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾ ਔਰਤਾਂ ਅਤੇ ਉਕਤ ਲੜਾਈ 'ਚ ਹਿੱਸਾ ਲੈਣ ਵਾਲੇ ਸੈਨਿਕਾਂ ਨੂੰ ਸਰਕਾਰ ਵਲੋਂ ਯਾਤਰਾ ਭੱਤੇ ਦੀ ਸੁਵਿਧਾ ਮਿਲਣ ਜਾ ਰਹੀ ਹੈ, ਇਸ ਲਈ ਇਨ੍ਹਾਂ ਸਾਬਕਾ ਸੈਨਿਕਾਂ/ਵਿਧਵਾ ਔਰਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਫੌਜ ਦੇ ਦਸਤਾਵੇਜ਼ ਜਿਵੇਂ ਕਿ ਸਾਬਕਾ ਸੈਨਿਕ/ਵਿਧਵਾ ਆਈ ਕਾਰਡ, ਡਿਸਚਾਰਜ ਬੁੱਕ, ਆਧਾਰ ਕਾਰਡ, ਬੈਂਕ ਦੀ ਪਾਸ ਬੁਕ ਸਮੇਤ ਮੈਡਲ ਜਲਦ ਤੋਂ ਜਲਦ ਜ਼ਿਲਾ ਸੁਰੱਖਿਆ ਸੇਵਾਵਾਂ ਭਲਾਈ ਦਫਤਰ ਫਿਰੋਜ਼ਪੁਰ 'ਚ ਲੈ ਕੇ ਪਹੁੰਚਣ।
ਇਹ ਜਾਣਕਾਰੀ ਜ਼ਿਲਾ ਸੁਰੱਖਿਆ ਸੇਵਾਵਾਂ ਭਲਾਈ ਅਫਸਰ ਫਿਰੋਜ਼ਪੁਰ ਕਰਨਲ (ਰਿਟਾ.) ਅਮਰਬੀਰ ਸਿੰਘ ਚਾਹਲ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਸਾਬਕਾ ਸੈਨਿਕਾਂ ਨੇ ਫੌਜ 'ਚ ਨੌਕਰੀ ਕੀਤੀ ਹੈ ਤੇ ਉਨ੍ਹਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਹੈ, ਉਹ ਵੀ ਆਪਣੇ ਫੌਜ ਦੇ ਦਸਤਾਵੇਜ਼ ਲੈ ਕੇ ਜ਼ਿਲਾ ਸੁੱਰਖਿਆ ਸੇਵਾਵਾਂ ਭਲਾਈ ਦਫਤਰ ਫਿਰੋਜ਼ਪੁਰ 'ਚ ਪਹੁੰਚਣ।
