ਇਕ ਵਾਰ ਫਿਰ ਬੰਦ ਹੋਏ Instagram ਤੇ FaceBook! ਸਰਵਰ ਹੋਏ ਡਾਊਨ, ਯੂਜ਼ਰਜ਼ ਪਰੇਸ਼ਾਨ (ਵੀਡੀਓ)
Wednesday, Mar 20, 2024 - 09:33 PM (IST)
ਜਲੰਧਰ (ਵੈੱਬਡੈਸਕ)- ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਸਰਵਰ ਇਕ ਵਾਰ ਫਿਰ ਤੋਂ ਡਾਊਨ ਹੋ ਗਏ ਹਨ। ਕਈ ਯੂਜ਼ਰਜ਼ ਨੂੰ ਇਨ੍ਹਾਂ ਐਪਸ ਦਾ ਇਸਤੇਮਾਲ ਕਰਨ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਮੁਤਾਬਕ ਸਿਰਫ਼ ਭਾਰਤ ਹੀ ਨਹੀਂ, ਸਗੋਂ ਹੋਰ ਵੀ ਕਈ ਦੇਸ਼ਾਂ 'ਚ ਯੂਜ਼ਰਜ਼ ਨੂੰ ਇਨ੍ਹਾਂ ਐਪਸ ਨੂੰ ਵਰਤਣ 'ਚ ਪਰੇਸ਼ਾਨੀ ਆ ਰਹੀ ਹੈ। ਕਈ ਯੂਜ਼ਰਜ਼ ਦਾ ਅਕਾਊਂਟ ਲਾਗ-ਆਊਟ ਹੋ ਗਿਆ ਹੈ। ਕਈ ਲੋਕਾਂ ਨੂੰ ਮੈਸੇਜ ਭੇਜਣ 'ਚ ਮੁਸ਼ਕਲ ਆ ਰਹੀ ਹੈ, ਇੰਸਟਾਗ੍ਰਾਮ 'ਤੇ ਵੀ ਲੋਕਾਂ ਨੂੰ ਇਕ-ਦੂਜੇ ਦੀ ਸਟੋਰੀ ਦੇਖਣ 'ਚ ਦਿੱਕਤ ਆ ਰਹੀ ਹੈ, ਜਦਕਿ ਕਈ ਲੋਕਾਂ ਲਈ ਰੀਲਜ਼ ਦੇਖਣਾ ਔਖਾ ਹੋ ਰਿਹਾ ਹੈ।
ਇਸ ਬਾਰੇ ਇਨ੍ਹਾਂ ਸੋਸ਼ਲ ਮੀਡੀਆ ਐਪਸ ਦੀ ਪੇਰੈਂਟ ਕੰਪਨੀ 'ਮੈਟਾ' ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਸਰਵਰ ਡਾਊਨ ਹੋ ਗਏ ਸਨ, ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਹੀ ਨਹੀਂ, ਕਈ ਲੋਕ, ਜਿਨ੍ਹਾਂ ਦਾ ਕੰਮਕਾਜ ਵੀ ਆਨਲਾਈਨ ਚੱਲਦਾ ਹੈ, ਸਰਵਰ ਡਾਊਨ ਹੋਣ ਕਾਰਨ ਉਨ੍ਹਾਂ ਨੂੰ ਲੱਖਾਂ-ਕਰੋੜਾਂ ਦਾ ਨੁਕਸਾਨ ਝੱਲਣਾ ਪਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e