ਫੇਸਬੁੱਕ ’ਤੇ ਫੇਕ ਅਕਾਊਂਟ ਬਣਾਉਣ ਵਾਲਿਆਂ ’ਤੇ ਪੁਲਸ ਦੀ ਵੱਡੀ ਕਾਰਵਾਈ
Friday, Feb 23, 2024 - 07:05 PM (IST)
ਸਮਰਾਲਾ (ਗਰਗ, ਬੰਗੜ) : ਸਥਾਨਕ ਪੁਲਸ ਨੇ ਫੇਸਬੁੱਕ ’ਤੇ ਆਪਣੀ ਪਹਿਚਾਣ ਛੁਪਾ ਕੇ ਬਣਾਏ ਗਏ ਜਾਅਲ ਖਾਤਿਆਂ ’ਤੇ ਭੜਕਾਊ ਅਤੇ ਗਲਤ ਪੋਸਟਾਂ ਪਾਉਣ ਵਾਲੇ ਲੋਕਾਂ ਨੂੰ ਦਬੋਚਣ ਲਈ 8 ਫੇਸਬੁੱਕ ਖਾਤਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਖਿਲਾਫ਼ ਆਈ.ਟੀ. ਐਕਟ 2000 ਦੀ ਧਾਰਾ 66ਸੀ ਅਤੇ ਧਾਰਾ 420 ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਕਈ ਹੋਰ ਅਜਿਹੇ ਜਾਅਲੀ ਬਣਾਏ ਗਏ ਫੇਸਬੁੱਕ ਖਾਤਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਨੇ ਇਹ ਕਾਰਵਾਈ ਨਗਰ ਕੌਂਸਲ ਸਮਰਾਲਾ ਦੇ ਸਾਬਕਾ ਸੀਨੀ. ਮੀਤ ਪ੍ਰਧਾਨ ਸਤਵੀਰ ਸਿੰਘ ਸੇਖੋਂ ਦੀ ਸ਼ਿਕਾਇਤ ’ਤੇ ਕੀਤੀ ਹੈ, ਜਿਸ ਵਿਚ ਉਨ੍ਹਾਂ ਫੇਸਬੁੱਕ ’ਤੇ ਜਾਅਲੀ ਚੱਲ ਰਹੇ ਕਰੀਬ 16 ਅਜਿਹੇ ਅਕਾਊਂਟਾਂ ਖਿਲਾਫ਼ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ, ਜਿਨ੍ਹਾਂ ’ਤੇ ਗਲਤ ਅਤੇ ਭੜਕਾਊ ਪੋਸਟਾਂ ਰਾਹੀ ਇਲਾਕੇ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਮੇਅਰ ਚੋਣਾਂ ’ਚ ਵਿਵਾਦਾਂ ਦੀ ਜੜ੍ਹ ਬਣੇ ਪ੍ਰੀਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਕਸੂਤੇ ਫਸਦੇ ਆ ਰਹੇ ਨਜ਼ਰ
ਸ਼ਿਕਾਇਤ ਵਿਚ ਸੇਖੋਂ ਨੇ ਉਨ੍ਹਾਂ ਦੇ ਨਾਂ ’ਤੇ ਬਣਾਏ ਗਏ ਜਾਅਲੀ ਫੇਸਬੁੱਕ ਅਕਾਊਂਟ ਦਾ ਵੀ ਜ਼ਿਕਰ ਕੀਤਾ ਹੈ ਅਤੇ ਜਿਸ ’ਤੇ ਕਈ ਗਲਤ ਪੋਸਟਾਂ ਪਾਈਆ ਗਈਆਂ ਸਨ ਅਤੇ ਲੋਕਾਂ ਤੋਂ ਪੈਸਿਆਂ ਦੀ ਵੀ ਮੰਗ ਕੀਤੀ ਗਈ ਸੀ। ਪੁਲਸ ਨੂੰ ਇਨ੍ਹਾਂ ਫੇਸਬੁੱਕ ਖਾਤਿਆਂ ’ਤੇ ਪੋਸਟ ਕੀਤੇ ਗਲਤ ਕੁਮੈਂਟ ਅਤੇ ਹੋਰ ਸਮੱਗਰੀ ਦੇ ਸਕਰੀਨ ਸ਼ਾਟ ਵੀ ਪੇਸ਼ ਕੀਤੇ ਗਏ। ਇਹ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਦੇ ਸਾਈਬਰ ਸੈੱਲ ਨੇ ਪੜਤਾਲ ਕੀਤੀ ਅਤੇ ਫਿਲਹਾਲ 8 ਫੇਸਬੁੱਕ ਖਾਤੇ ਜਿਸ ਵਿਚ ਚਾਚਾ ਵੱਖੀਪਾੜ, ਸਮਰਾਲਾ-ਮਾਛੀਵਾੜਾ, ਸਮਰਾਲੇ ਆਲਾ ਨਾਜ਼ਰ, ਸਤਵੀਰ ਸਿੰਘ, ਜੁਗਾੜੀ ਲਾਣਾ, ਪਰਮ ਕੂਨਰ ਅਤੇ ਖੂਫੀਆ ਵਿਭਾਗ ਸਮਰਾਲਾ ਦੇ ਨਾਂ ’ਤੇ ਬਣਾਏ ਖਾਤੇ ਸ਼ਾਮਲ ਹਨ, ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ, ਕਿ ਹਾਲੇ ਹੋਰ ਵੀ ਪੜਤਾਲ ਜਾਰੀ ਹੈ ਅਤੇ ਜਲਦੀ ਹੀ ਹੋਰ ਸੱਚਾਈ ਸਾਹਮਣੇ ਆਵੇਗੀ।
ਇਹ ਵੀ ਪੜ੍ਹੋ : ਕੈਂਸਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਆਖਰੀ ਸਟੇਜ ’ਤੇ ਵੀ ਮਿਲਦੀ ਹੈ ਉਮੀਦ ਦੀ ਕਿਰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e