ਫੇਸਬੁੱਕ ''ਤੇ ਕੀਤੀ ਦੋਸਤੀ, ਫਿਰ ਵਿਆਹ ਦਾ ਝਾਂਸਾ ਦੇ ਕੇ ਕੀਤਾ ਜਬਰ-ਜ਼ਨਾਹ

Saturday, Dec 21, 2019 - 11:25 AM (IST)

ਫੇਸਬੁੱਕ ''ਤੇ ਕੀਤੀ ਦੋਸਤੀ, ਫਿਰ ਵਿਆਹ ਦਾ ਝਾਂਸਾ ਦੇ ਕੇ ਕੀਤਾ ਜਬਰ-ਜ਼ਨਾਹ

ਚੰਡੀਗੜ੍ਹ (ਸੰਦੀਪ) : ਵਿਆਹ ਦਾ ਝਾਂਸਾ ਦੇ ਕੇ ਸਥਾਨਕ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਪਠਾਨਕੋਟ ਨਿਵਾਸੀ ਅਕਾਸ਼ (25) ਖਿਲਾਫ ਸੈਕਟਰ-26 ਥਾਣਾ ਪੁਲਸ ਨੇ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਆਕਾਸ਼ ਨੇ ਉਸ ਨਾਲ 2 ਸਾਲ ਪਹਿਲਾਂ ਫੇਸਬੁੱਕ 'ਤੇ ਦੋਸਤੀ ਕੀਤੀ ਸੀ। ਦੋਹਾਂ 'ਚ ਗੱਲਬਾਤ ਹੋਣ ਲੱਗੀ ਅਤੇ ਉਹ ਮਿਲਣ ਲੱਗੇ। ਆਕਾਸ਼ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਅਤੇ ਉਸ ਨਾਲ ਸਬੰਧ ਬਣਾਉਣ ਲੱਗਾ। ਦੋ ਸਾਲ ਉਹ ਪੀੜਤਾ ਨਾਲ ਲਗਾਤਾਰ ਨਾਜਾਇਜ਼ ਸਬੰਧ ਬਣਾਉਂਦਾ ਰਿਹਾ ਅਤੇ ਹੁਣ ਉਸਨੇ ਪੀੜਤਾ ਨਾਲ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ।

ਵਿਆਹ ਦਾ ਝਾਂਸਾ ਦੇ ਕੇ ਬਣਾਏ ਸਬੰਧ, ਕੇਸ ਦਰਜ
ਦੂਜਾ ਕੇਸ ਸੈਕਟਰ-17 ਥਾਣਾ ਪੁਲਸ ਵੱਲੋਂ ਦਰਜ ਕੀਤਾ ਗਿਆ ਹੈ। ਇਸ ਕੇਸ 'ਚ ਸਥਾਨਕ ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਮੱਧ ਪ੍ਰਦੇਸ਼ ਸਥਿਤ ਸਿੰਗਰੋਲੀ ਦੇ ਰਹਿਣ ਵਾਲੇ ਵਿਵੇਕ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਅਤੇ ਉਸ ਨਾਲ ਨਾਜਾਇਜ਼ ਸਬੰਧ ਬਣਾਏ। ਕਈ ਵਾਰ ਪੀੜਤਾ ਦੇ ਨਾਲ ਸਬੰਧ ਬਣਾਏ ਜਾਣ ਤੋਂ ਬਾਅਦ ਵਿਵੇਕ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News