ਫੇਸਬੁੱਕ ''ਤੇ ਨਜ਼ਰ ਆਈ ਫਰਜ਼ੀ ਆਈ. ਡੀ., ਹੋਸ਼ ਤਾਂ ਉਦੋਂ ਉੱਡੇ ਜਦੋਂ ਦੇਖੀਆਂ ਪਰਿਵਾਰ ਦੀਆਂ ਤਸਵੀਰਾਂ

9/13/2020 2:17:39 PM

ਬਠਿੰਡਾ (ਸੁਖਵਿੰਦਰ) : ਫੇਸਬੁੱਕ ਆਈ. ਡੀ. 'ਤੇ ਇਕ ਵਿਅਕਤੀ ਦੇ ਪਰਿਵਾਰ ਦੀਆਂ ਤਸਵੀਰਾਂ ਨੂੰ ਐਡਿਟ ਕਰਕੇ ਆਪਣੇ ਫੇਸ ਬੁੱਕ ਪੇਜ 'ਤੇ ਅਪਲੋਡ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਅਖਲੇਸ਼ ਕੁਮਾਰ ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਮੁਲਜ਼ਮ ਸੁਖਪ੍ਰੀਤ ਸਿੰਘ ਵਾਸੀ ਲੁਧਿਆਣਾ ਵਲੋਂ ਲੁਧਿਆਣਾ ਨਾਂ 'ਤੇ ਫੇਸਬੁੱਕ ਆਈ. ਡੀ. ਬਣਾਈ ਹੋਈ ਹੈ। ਉਕਤ ਮੁਲਜ਼ਮ ਨੇ ਉਸਦੇ ਪਰਿਵਾਰ ਦੀਆਂ ਅਸਲੀ ਤਸਵੀਰਾਂ ਨੂੰ ਐਡਿਟ ਕਰਕੇ ਅਸ਼ਲੀਲ ਬਣਾਇਆ ਹੋਇਆ ਹੈ। ਉਕਤ ਨੇ ਦੱਸਿਆ ਕਿ ਐਡਿਟ ਕੀਤੀਆਂ ਹੋਈਆਂ ਅਸ਼ਲੀਲ ਤਸਵੀਰਾਂ ਨੂੰ ਆਪਣੀ ਆਈ. ਡੀ. 'ਤੇ ਅਪਲੋਡ ਕਰ ਕੇ ਉਸ ਦੇ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਪੁਲਸ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਕੋਰੋਨਾ ਮ੍ਰਿਤਕ ਦਾ ਸਸਕਾਰ ਕਰਨ ਆਈ ਸਿਹਤ ਵਿਭਾਗ ਦੀ ਟੀਮ ਨੂੰ ਪਈਆਂ ਭਾਜੜਾਂ, ਹੈਰਾਨ ਕਰਨ ਵਾਲੀ ਹੈ ਘਟਨਾ

ਫਰਜ਼ੀ ਫੇਸਬੁੱਕ ਆਈ. ਡੀ. ਦੀ ਇੰਝ ਕਰੋ ਪਛਾਣ ਤੇ ਰਹੋ ਸਾਵਧਾਨ
ਫੇਸਬੁੱਕ 'ਤੇ ਫਰਜ਼ੀ ਆਈ.ਡੀ. ਬਣਾਉਣ ਵਾਲਿਆਂ ਦੀ ਅੱਜ ਕੋਈ ਕਮੀ ਨਹੀਂ ਹੈ। ਨੌਜਵਾਨ ਫਰਜ਼ੀ ਕੁੜੀਆਂ ਦੀ ਆਈ.ਡੀ. ਬਣਾ ਕੇ ਦੂਜਿਆਂ ਨਾਲ ਗੱਲਾਂ ਕਰਦੇ ਹਨ। ਇਸ ਲਈ ਤੁਹਾਨੂੰ ਪਤਾ ਨਹੀਂ ਚੱਲਦਾ ਕਿ ਫੇਸਬੁੱਕ ਆਈ.ਡੀ. ਫਰਜ਼ੀ ਹੈ ਜਾਂ ਨਹੀਂ। ਤੁਸੀਂ ਇਸ ਤਰ੍ਹਾਂ ਫਰਜ਼ੀ ਆਈ.ਡੀ. ਦਾ ਪਤਾ ਲਗਾ ਸਕਦੇ ਹੋ। 

ਇਹ ਵੀ ਪੜ੍ਹੋ :  ਹੌਲਦਾਰ ਨੇ ਜਨਾਨੀਆਂ ਨਾਲ ਮਿਲ ਬਣਾਈ ਗੈਂਗ, ਹੱਦ ਤਾਂ ਉਦੋ ਹੋ ਗਈ ਜਦੋਂ ਬਜ਼ੁਰਗ ਦੀ ਬਣਾਈ ਅਸ਼ਲੀਲ ਵੀਡੀਓ

ਸਿਰਫ ਇਕ ਹੀ ਪ੍ਰੋਫਾਈਲ ਫੋਟੋ
ਫੇਕ ਆਈ.ਡੀ. ਫੜਣ ਲਈ ਸਭ ਤੋਂ ਪਹਿਲਾਂ ਉਸ ਅਕਾਊਂਟ ਦੀ ਪ੍ਰੋਫਾਈਲ ਫੋਟੋ 'ਤੇ ਗੌਰ ਕਰੋ। ਜੇਕਰ ਪੂਰੇ ਅਕਾਊਂਟ 'ਚ ਸਿਰਫ ਇਕ ਹੀ ਪ੍ਰੋਫਾਈਲ ਫੋਟੋ ਹੋਵੇ ਤਾਂ ਇਹ ਸਾਫ ਹੋ ਜਾਂਦਾ ਹੈ ਕਿ ਇਹ ਫੇਕ ਆਈ.ਡੀ. ਹੈ। 

ਇਹ ਵੀ ਪੜ੍ਹੋ :  ਅਕਾਲੀ ਨੇਤਾ ਵਲਟੋਹਾ ਬਾਰੇ ਨਵਜੋਤ ਸਿੱਧੂ ਦੇ ਟਵੀਟ ਨੇ ਛੇੜੀ ਨਵੀਂ ਚਰਚਾ

ਸਟੇਟਸ ਅਪਡੇਟ ਵੀ ਦੱਸਦਾ ਹੈ ਬਹੁਤ ਕੁਝ 
ਫੇਕ ਆਈ.ਡੀ. ਦੀ ਸਭ ਤੋਂ ਵੱਡੀ ਪਕੜ ਹੈ ਕਿ ਇਸ ਤਰ੍ਹਾਂ ਦੀ ਆਈ.ਡੀ. ਵਾਲੇ ਲੋਕ ਲੰਬੇ ਸਮੇਂ ਤਕ ਆਪਣਾ ਸਟੇਟਸ ਅਪਡੇਟ ਨਹੀਂ ਕਰਦੇ ਹਨ। ਇਸ ਤਰ੍ਹਾਂ ਫੇਸਬੁੱਕ ਅਕਾਊਂਟ ਜਿਸ ਦੇ ਵਲੋਂ ਨਾ ਤਾਂ ਕੋਈ ਵਾਲ ਪੋਸਟ ਕੀਤੀ ਗਈ ਹੋਵੇ ਨਾ ਕਿਸੀ ਫਰੈਂਡ ਦੇ ਸਟੇਟਸ 'ਤੇ ਕੁਮੈਂਟ ਕੀਤਾ ਹੋਵੇ ਤਾਂ ਇਸ ਦਾ ਸਿੱਟਾ ਨਿਕਲਦਾ ਹੈ ਕਿ ਇਹ ਫੇਕ ਅਕਾਊਂਟ ਹੈ ਅਤੇ ਆਪਣੀ ਪਛਾਣ ਜ਼ਾਹਿਰ ਨਾ ਹੋ ਇਸ ਲਈ ਕੋਈ ਐਕਟੀਵਿਟੀ ਨਹੀਂ ਕਰ ਰਿਹਾ ਹੈ। 

ਇਹ ਵੀ ਪੜ੍ਹੋ :  ਬਟਾਲਾ 'ਚ ਅੱਧੀ ਰਾਤ ਵਾਪਰੀ ਵੱਡੀ ਵਾਰਦਾਤ, ਘਰ ਆ ਕੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ

ਫਰੈਂਡ ਲਿਸਟ ਤੋਂ ਵੀ ਮਿਲਦੀ ਹੈ ਜਾਣਕਾਰੀ
ਫਰਜ਼ੀ ਫੇਸਬੁੱਕ ਆਈ.ਡੀ. ਦੀ ਪਛਾਣ 'ਚ ਉਸ ਦੀ ਫਰੈਂਡ ਲਿਸਟ ਵੀ ਕਾਫੀ ਮਦਦ ਕਰਦੀ ਹੈ। ਜੇਕਰ ਸੰਭਾਵਿਤ ਆਈ.ਡੀ. ਦੇ ਦੋਸਤਾਂ 'ਚ ਆਪੋਜ਼ਿਟ ਸੈਕਸ 'ਚ ਲੋਕ ਬਹੁਤ ਵੱਧ ਹਨ ਤਾਂ ਸਮਝਿਆ ਜਾਂਦਾ ਹੈ ਕਿ ਉਹ ਫੇਸਬੁੱਕ ਅਕਾਊਂਟ ਫਰਜ਼ੀ ਹੈ।

ਇਹ ਵੀ ਪੜ੍ਹੋ :  ਵੀਡੀਓ 'ਚ ਕੈਦ ਹੋਈ ਪੁਲਸ ਮੁਲਾਜ਼ਮਾਂ ਦੀ ਕਰਤੂਤ, ਰਾਤ ਢਾਈ ਵਜੇ ਕੀਤੇ ਕਾਰਨਾਮੇ ਨੇ ਉਡਾਏ ਸਭ ਦੇ ਹੋਸ਼

 


Gurminder Singh

Content Editor Gurminder Singh