ਫੇਸਬੁੱਕ ’ਤੇ ਜਾਅਲੀ ID ਬਣਾ ਕੁੜੀ ਦੀਆਂ ਤਸਵੀਰਾਂ ਕੀਤੀਆਂ ਵਾਇਰਲ, ਨੌਜਵਾਨ ਕਾਬੂ
Friday, Jun 05, 2020 - 06:40 PM (IST)
ਬੁਢਲਾਡਾ (ਬਾਂਸਲ) : ਫੇਸਬੁੱਕ ’ਤੇ ਜਾਅਲੀ ਆਈ. ਡੀ. ਬਣਾ ਇਕ ਕੁੜੀ ਦੀਆਂ ਅਸ਼ਲੀਲ ਫੋਟੋਆਂ ਤਿਆਰ ਕਰਕੇ ਵਾਇਰਲ ਕਰਨ ਵਾਲੇ ਮਨਚਲੇ ਨੌਜਵਾਨ ਨੂੰ ਸਿਟੀ ਪੁਲਸ ਵੱਲੋਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੀ ਇੱਕ ਨੌਜਵਾਨ ਕੁੜੀ ਨੇ ਐੱਸ. ਐੱਸ. ਪੀ. ਮਾਨਸਾ ਸਾਇਬਰ ਕ੍ਰਾਈਮ ਸੈੱਲ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਸ਼ਹਿਰ ਦੇ ਨੌਜਵਾਨ ਵੱਲੋਂ ਜਾਅਲੀ ਫੇਸਬੁੱਕ ਆਈ. ਡੀ. ਬਣਾ ਉਸਦੀਆਂ ਅਸ਼ਲੀਲ ਫੋਟੋਆਂ ਤਿਆਰ ਕਰਕੇ ਵਾਇਰਲ ਕਰ ਦਿੱਤੀਆਂ। ਸਰਬਜੀਤ ਕੌਰ ਵਰਸਿਸ ਸਿੰਘ ਦੇ ਗਰੁੱਪ ਵਿੱਚ ਹੋਈਆ ਵਾਇਰਲ ਫੋਟੋਆਂ ਸੰਬੰਧੀ ਜਦੋਂ ਮੈਨੂੰ ਕਿਸੇ ਨੇ ਦੱਸਿਆ ਤਾਂ ਮੇਰੇ ਹੋਸ਼ ਉੱਡ ਗਏ ਪਰ ਲਾਕਡਾਊਨ ਅਤੇ ਕਰਫਿਊ ਹੋਣ ਕਾਰਨ ਪੁਲਸ ਸਮੇਂ ਸਿਰ ਨਹੀਂ ਪਹੁੰਚ ਸਕੀ। ਇਸ ਦੌਰਾਨ ਓਪਰੋਕਤ ਨੌਜਵਾਨ ਵੱਲੋਂ ਫੇਸਬੁੱਕ ਆਈ. ਡੀ. ਤੋਂ ਫੋਟੋਆਂ ਡਿਲੀਟ ਕਰ ਦਿੱਤੀਆਂ।
ਪੜ੍ਹੋ ਇਹ ਵੀ - ਮੈਡੀਕਲ ਕਾਲਜਾਂ ’ਚ ਅਚਾਨਕ ਵਧਾਈਆਂ ਗਈਆਂ ਫ਼ੀਸਾਂ ਦੀ ਜਾਣੋ ਅਸਲ ਹਕੀਕਤ
ਐੱਸ. ਐੱਚ. ਓ. ਸਿਟੀ ਬੁਢਲਾਡਾ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਸਾਇਬਰ ਕਰਾਇਮ ਵੱਲੋਂ ਕੀਤੀ ਪੜਤਾਲ ਉਪਰੰਤ ਸ਼ਹਿਰ ਦੇ ਵਾਰਡ ਨੰਬਰ-7 ਦਾ ਵਸਨੀਕ ਰਵੀ ਗਰਗ ਪੁੱਤਰ ਰਾਧੇ ਸ਼ਿਆਮ, ਜਿਸ ਵੱਲੋਂ ਫੋਟੋਆ ਫੇਸਬੁੱਕ ’ਤੇ ਅਪਲੋਡ ਕੀਤੀਆਂ ਗਈਆਂ ਸਨ, ਦੇ ਖਿਲਾਫ ਧਾਰਾ-66 ਸੀ, 67, 67-ਏ ਆਈ. ਟੀ. ਐਕਟ 2000 ਅਤੇ 509 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਅਤੇ ਪੜਤਾਲ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ - ਆਰਥਿਕ ਪੈਕੇਜ ''ਚੋਂ ਅਖ਼ਬਾਰਾਂ ਦਾ ਆਰਥਿਕ ਸੰਕਟ ਦਰਕਿਨਾਰ ਕਿਉਂ?
ਪੜ੍ਹੋ ਇਹ ਵੀ - ਹੱਥਾਂ-ਪੈਰਾਂ ਦੀ ਸੋਜ ਨੂੰ ਘੱਟ ਕਰਦੈ ‘ਕੜੀ ਪੱਤਾ’, ਅੱਖਾਂ ਲਈ ਵੀ ਹੈ ਗੁਣਕਾਰੀ