ਐੱਫ. ਸੀ. ਆਈ. ਮੈਨੇਜਮੈਂਟ ਖਿਲਾਫ ਸ਼ੈਲਰ ਮਾਲਕਾਂ ਮਾਰਿਆ ਧਰਨਾ

01/16/2018 6:48:15 AM

ਪਟਿਆਲਾ, (ਬਲਜਿੰਦਰ)- ਸ਼ਹਿਰ ਦੇ ਸ਼ੈਲਰ ਮਾਲਕਾਂ ਵੱਲੋਂ ਗੁਰਮੇਜ ਸਿੰਘ ਭੁਨਰਹੇੜੀ ਅਤੇ ਜਸਪਾਲ ਸਿੰਘ ਪਾਲੀ ਸਾਹਨੀ ਦੀ ਅਗਵਾਈ ਹੇਠ ਐੱਫ. ਸੀ. ਆਈ. ਦੀ ਮਨਮਾਨੀ ਦੇ ਵਿਰੋਧ ਵਿਚ ਗੇਟ ਅੱਗੇ ਧਰਨਾ ਦਿੱਤਾ ਗਿਆ। ਉਕਤ ਆਗੂਆਂ ਨੇ ਦੱਸਿਆ ਕਿ ਬਫਰ ਕੰਪਲੈਕਸ ਵਿਚ 84 ਪਾਰਟੀਆਂ ਦੀ ਡੰਪਿੰਗ ਹੋ ਰਹੀ ਹੈ ਪਰ ਕੰਡਾ ਇਕ ਹੀ ਕੰਮ ਕਰ ਰਿਹਾ ਹੈ। ਦੂਜਾ ਕੰਡਾ ਜਾਣ-ਬੁੱਝ ਕੇ ਨਹੀਂ ਚਲਾਇਆ ਜਾ ਰਿਹਾ। ਇਸ ਬਾਬਤ ਡੀ. ਐੱਮ. ਐੱਫ. ਸੀ. ਆਈ. ਜਨਰਲ ਨੂੰ ਕਈ ਵਾਰ ਮਿਲ ਚੁੱਕੇ ਹਾਂ। ਵਿਸ਼ਵਾਸ ਦੁਆ ਕੇ ਹੀ ਸਾਨੂੰ 2 ਮਹੀਨਿਆਂ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਕ ਕਨਸਾਈਨਮੈਂਟ ਲਈ 180 ਬੈਗ ਦੇ 3 ਟਰੱਕ ਡੰਪ ਕਰਨੇ ਹੁੰਦੇ ਹਨ, ਜੋ ਕਿ ਨਾ ਮੁਮਕਿਨ ਹੈ। 
ਦੋਵਾਂ ਆਗੂਆਂ ਨੇ ਦੱਸਿਆ ਕਿ ਵਾਰ-ਵਾਰ ਕਹਿਣ ਅਤੇ ਮਿਲਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਕਾਰਨ ਅੱਜ ਬਫਰ ਕੰਪਲੈਕਸ ਦੇ ਗੇਟ ਅੱਗੇ ਧਰਨਾ ਦੇਣਾ ਪਿਆ। ਡੀ. ਐੱਮ. ਐੱਫ. ਸੀ. ਆਈ. ਨੇ ਵਿਸ਼ਵਾਸ ਦਿਵਾਇਆ ਕਿ ਸਵੇਰ ਤੋਂ ਮੈਂ ਦੋਵੇਂ ਕੰਡੇ ਚਲਾਵਾਂਗਾ। ਡੰਪਿੰਗ ਪ੍ਰਾਪਰ ਕਰਵਾਈ ਜਾਵੇਗੀ। ਇਹ ਸਭ ਕੁੱਝ ਆਲ ਇੰਡੀਆ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦੇ ਦਖਲ ਦੇਣ ਨਾਲ ਹੋਇਆ। 
ਇਸ ਮੌਕੇ ਧੀਰਜ ਕੁਮਾਰ, ਗੌਤਮ, ਲਲਿਤ ਜਿੰਦਲ, ਦਵਿੰਦਰ ਬੱਗਾ, ਅਸ਼ੋਕ ਕੁਮਾਰ ਮੋਢੀ, ਗੌਰਵ ਜਿੰਦਲ, ਸੰਜੇ ਕੁਮਾਰ, ਟਿੰਕੂ, ਪਵਨ ਕੁਮਾਰ, ਜਤਿੰਦਰ ਸਿੰਘ ਸਨੌਰ, ਨਰੇਸ਼ ਕੁਮਾਰ ਸਨੌਰ, ਵੇਦ ਪ੍ਰਕਾਸ਼ ਭੁਨਰਹੇੜੀ ਅਤੇ ਰਾਜਿੰਦਰ ਸਿੰਘ ਆਦਿ ਧਰਨੇ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ।


Related News