ਕੇਂਦਰ ਨੇ ਸੀ. ਆਰ. ਪੀ. ਐੱਫ. ਐਸੋ. ਦੀਆਂ ਮੰਗਾਂ ਨੂੰ ਕੀਤਾ ਪ੍ਰਵਾਨ : ਕੰਡੀ

Thursday, Jan 04, 2018 - 10:50 AM (IST)


ਜਲੰਧਰ (ਮਹੇਸ਼) - ਸੀ. ਆਰ. ਪੀ. ਐੱਫ. ਐਕਸਮੈਨ ਵੈੱਲਫੇਅਰ ਐਸੋ. ਪੰਜਾਬ ਦੇ ਸੂਬਾ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਿਟਾਇਰਡ ਜਵਾਨਾਂ ਦੀਆਂ  ਚਿਰਾਂ ਤੋਂ ਲਟਕ ਰਹੀਆਂ ਕੰਟੀਨ ਅਤੇ ਸੀ. ਜੀ. ਐੱਚ. ਐੱਸ. ਡਿਸਪੈਂਸਰੀ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਸ. ਕੰਡੀ ਨੇ ਕਿਹਾ ਕਿ ਇਹ ਸਭ ਨੀਮ ਫੌਜੀ ਬਲਾਂ ਲਈ ਲੜਾਈ ਲੜ ਰਹੀ ਐਸੋ. ਦੀ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਥੋੜ੍ਹੇ ਹੀ ਸਮੇਂ ਵਿਚ ਸੀ. ਆਰ. ਪੀ. ਐੱਫ. ਐਕਸਮੈਨ ਵੈੱਲਫੇਅਰ ਐਸੋ. ਨੇ ਲੜਾਈ ਵਿੱਢ ਕੇ ਕੇਂਦਰ ਅਤੇ ਰਾਜ ਸਰਕਾਰਾਂ ਕੋਲ ਰਿਟਾਇਰਡ ਜਵਾਨਾਂ ਦੀਆਂ ਮੰਗਾਂ ਰੱਖੀਆਂ ਸਨ, ਜਿਨ੍ਹਾਂ ਵਿਚੋਂ ਕੰਟੀਨ ਅਤੇ ਸੀ. ਜੀ. ਐੱਚ. ਐੱਸ. ਡਿਸਪੈਂਸਰੀ ਦੀ ਮੰਗ ਪ੍ਰਵਾਨ ਹੋ ਗਈ ਹੈ ਪਰ ਅਜੇ ਵੀ ਕੁੱਝ ਮੰਗਾਂ ਬਾਕੀ ਹਨ ਜਿਨ੍ਹਾਂ ਲਈ ਐਸੋ. ਦਾ ਸੰਘਰਸ਼ ਜਾਰੀ ਹੈ। ਸ. ਕੰਡੀ ਨੇ ਆਖਿਆ ਕਿ ਉਹ ਰਿਟਾਇਰਡ ਜਵਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਵਚਨਬੱਧ ਹਨ। ਰਿਟਾਇਰਡ ਜਵਾਨਾਂ ਨੂੰ ਐਸੋ. ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਐੱਸੋ. ਉਨ੍ਹਾਂ ਦੇ ਹੱਕਾਂ ਦੀ ਲੜਾਈ ਹੋਰ ਚੰਗੇ ਢੰਗ ਨਾਲ ਲੜ ਸਕੇ। ਸ. ਕੰਡੀ ਨੇ ਕਿਹਾ ਕਿ 7 ਜਨਵਰੀ 2018 ਦਿਨ ਐਤਵਾਰ ਨੂੰ ਐਸੋ. ਦੀ ਮਹੀਨਾਵਾਰ ਮੀਟਿੰਗ ਗਰੁੱਪ ਸੈਂਟਰ ਜਲੰਧਰ ਵਿਖੇ ਹੋਵੇਗੀ। ਜਿਸ ਵਿਚ ਰਿਟਾਇਰਡ ਜਵਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਨੀਮ ਫੌਜੀ ਬਲ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਬਹੁਤ ਔਖੀ ਲੜਾਈ ਲੜ ਰਹੇ ਹਨ।
ਸ. ਕੰਡੀ ਨੇ ਕਿਹਾ ਕਿ ਸ਼੍ਰੀ ਦਰਸ਼ਨ ਲਾਲ ਗੋਲਾ (ਡੀ. ਆਈ. ਜੀ.) ਸੀ. ਆਰ. ਪੀ ਐੱਫ. ਵੱਲੋਂ ਜਲੰਧਰ ਗਰੁੱਪ ਸੈਂਟਰ ਵਿਖੇ ਮਨਾਏ ਜਾ ਰਹੇ ਗੁਰਪੁਰਬ ਤੇ ਸਾਰੇ ਰਿਟਾਇਰਡ ਜਵਾਨਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਸ. ਕੰਡੀ ਨੇ ਕਿਹਾ ਕਿ ਉਹ ਜਲਦ ਹੀ ਐਸੋ. ਦੀਆਂ ਮੰਗਾਂ ਸਬੰਧੀ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਰਿਟਾਇਰਡ ਡੀ. ਐੱਸ. ਪੀ. ਸੁਰਿੰਦਰ ਸਿੰਘ ਅਤੇ ਜਨਰਲ ਸੈਕੇਟਰੀ ਨਿਰਮਲ ਸਿੰਘ ਬੱਡੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 
ਪੰਜਾਬ ਦੇ ਨੰਬਰਦਾਰ ਮੰਗਾਂ ਸਬੰਧੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ   


Related News