ਨਵਾਂਸ਼ਹਿਰ ਦੇ ਸੀ. ਆਈ. ਏ. ਸਟਾਫ ’ਚ ਹੋਇਆ ਧਮਾਕਾ, ਜਾਂਚ ਜਾਰੀ

Monday, Nov 08, 2021 - 10:05 PM (IST)

ਨਵਾਂਸ਼ਹਿਰ (ਤ੍ਰਿਪਾਠੀ)-ਬੀਤੀ ਤਕਰੀਬਨ ਅੱਧੀ ਰਾਤ ਨੂੰ ਜ਼ਿਲ੍ਹਾ ਪੁਲਸ ਦੇ ਮੁੱਖ ਹਿੱਸੇ ਸੀ. ਆਈ. ਏ. ਸਟਾਫ ਦੀ ਅੰਦਰਲੀ ਕੰਧ ਦੇ ਨਾਲ ਧਮਾਕਾ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਨਵਾਂਸ਼ਹਿਰ ਦੇ ਬੰਗਾ ਰੋਡ ਸਥਿਤ ਸੀ. ਆਈ. ਏ. ਸਟਾਫ ਦੀ ਕੰਧ ਦੇ ਅੰਦਰਲੀ ਸਾਈਡ ਧਮਾਕਾ ਹੋਇਆ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਅੰਦਰ ਪਿਆ ਵਾਟਰ ਕੂਲਰ ਉੱਖੜ ਕੇ ਜਿੱਥੇ 15-20 ਫੁੱਟ ਦੀ ਦੂਰੀ ਤਕ ਡਿੱਗਿਆ ਤਾਂ ਉੱਥੇ ਹੀ ਮੌਕੇ ’ਤੇ ਖੱਡਾ ਪੈ ਵੀ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਧਮਾਕਾ ਕਿਸੇ ਵਿਸਫੋਟਕ ਸਮੱਗਰੀ ਨਾਲ ਹੋਇਆ ਹੈ, ਜੋ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਅੰਦਰ ਸੁੱਟੀ ਗਈ ਸੀ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਐੱਸ. ਐੱਸ. ਪੀ. ਕੰਵਰਦੀਪ ਕੌਰ ਸਮੇਤ ਤਮਾਮ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਇਕੱਤਰ ਕੀਤੀ। ਇਸ ਦੌਰਾਨ ਫੋਰੈਂਸਿਕ ਟੀਮਾਂ ਵੱਲੋਂ ਵੀ ਡੂੰਘਾਈ ਨਾਲ ਜਾਂਚ ਕੀਤੀ ਗਈ।

PunjabKesari

ਇਹ ਵੀ ਪੜ੍ਹੋ : ਪੰਜਾਬ ’ਚ DAP ਖਾਦ ਦੀ ਘਾਟ ਨੂੰ ਲੈ ਕੇ ਚੰਨੀ ਸਰਕਾਰ ’ਤੇ ਵਰ੍ਹੇ ਸੁਖਬੀਰ ਬਾਦਲ, ਯਾਦ ਕਰਾਏ ਬਾਦਲ ਸਰਕਾਰ ਦੇ ਦਿਨ

ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਦੱਸਿਆ ਕਿ ਮੌਕੇ ’ਤੇ ਪਹੁੰਚ ਕੇ ਜੋ ਸ਼ੁਰੂਆਤੀ ਟੈਸਟ ਕੀਤੇ ਗਏ ਹਨ, ਉਸ ਨਾਲ ਕਿਸੇ ਕੈਮੀਕਲ ਧਮਾਕਾ ਸਮੱਗਰੀ ਸਬੰਧੀ ਧਮਾਕਾ ਸਪੱਸ਼ਟ ਨਹੀਂ ਹੋਇਆ ਹੈ। ਇਸ ਦੀ ਜਾਂਚ ਲਈ ਇਕੱਤਰ ਸਮੱਗਰੀ ਨੂੰ ਸਟੇਟ ਲੈਬ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਸਬੰਧੀ ਜ਼ਿਲ੍ਹਾ ਪੁਲਸ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਉਕਤ ਹਾਦਸੇ ’ਚ ਕਿਸੇ ਵੀ ਵਿਅਖਤੀ ਦੇ ਜ਼ਖਮੀ ਜਾਂ ਨੁਕਸਾਨ ਹੋਣ ਦਾ ਸਮਾਚਾਰ ਨਹੀਂ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲਸ ਵੱਲੋਂ ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦੇਣ ਤੋਂ ਲਗਾਤਾਰ ਬਚਣ ਦਾ ਯਤਨ ਕੀਤਾ ਗਿਆ।


Manoj

Content Editor

Related News