ਐਕਸਪਾਇਰੀ ਫੂਡ ਵੇਚਣ ਵਾਲਿਆਂ ਨੂੰ ਠੋਕੀ 32 ਲੱਖ ਦੀ ਪੈਨੇਲਿਟੀ
Tuesday, Jul 23, 2019 - 04:24 PM (IST)

ਜਲੰਧਰ— ਜੇਕਰ ਤੁਸੀਂ ਕਿਸੇ ਹੋਟਲ, ਰੈਸਟੋਰੈਂਟ ਜਾਂ ਫਿਰ ਕਿਸੇ ਦੁਕਾਨ ਤੋਂ ਪੈਕਿੰਗ ਵਾਲਾ ਖਾਣਾ ਖਰੀਦਦੇ ਹੋ ਅਤੇ ਉਸ ਦੀ ਕੁਆਲਿਟੀ ਖਰਾਬ ਨਿਕਲਦੀ ਹੈ ਤਾਂ ਤੁਸੀਂ ਸਿੱਧਾ ਏ. ਡੀ. ਸੀ. ਕੋਰਟ 'ਚ ਜਾ ਸਕਦੇ ਹੋ। ਨਵੇਂ ਫੂਡ ਸੇਫਟੀ ਐਕਟ ਦੇ ਤਹਿਤ ਹੁਣ ਆਮ ਆਦਮੀ ਵੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਸੋਮਵਾਰ ਨੂੰ ਅਜਿਹੇ 90 ਮਾਮਲਿਆਂ 'ਤੇ ਸੁਣਵਾਈ ਹੋਈ। ਇਨ੍ਹਾਂ ਦੇ ਸੈਂਪਲ ਇਸ ਸਾਲ ਸਿਹਤ ਵਿਭਾਗ ਨੇ ਸ਼ਹਿਰ ਦੇ ਵੱਖ-ਵੱਖ ਰੈਸਟੋਰੈਂਟਾਂ, ਹੋਟਲ ਅਤੇ ਹੋਰ ਦੁਕਾਨਾਂ ਤੋਂ ਲਏ ਸਨ। ਇਨ੍ਹਾਂ ਦੀ ਲੈਬ ਟੈਸਟ ਰਿਪੋਰਟ 'ਚ ਖਰਾਬ ਕੁਆਲਿਟੀ ਸਾਬਤ ਹੋਈ। ਇਨ੍ਹਾਂ 'ਚ ਸਿਟੀ ਦੇ ਇਕ ਸ਼ਾਪਿੰਗ ਮਾਲ ਨੇ ਐਕਸਪਾਇਰੀ ਡੇਟ ਦਾ ਖਾਣਾ ਵੇਚ ਦਿੱਤਾ ਤਾਂ ਇਸ ਕੇਸ 'ਚ ਸਵਾ ਲੱਖ ਪੈਨੇਲਿਟੀ ਹੋਈ ਜਦਕਿ ਇਕ ਸ਼ਖਸ ਦਾ ਅਜਿਹਾ ਕੇਸ ਸਾਹਮਣੇ ਆਇਆ ਕਿ ਬੇਕਰੀ ਨੇ ਆਂਡਿਆਂ ਵਾਲਾ ਕੇਕ ਗ੍ਰੀਨ ਡਾਟ ਵਾਲੇ ਡੱਬੇ 'ਚ ਭੇਜ ਦਿੱਤਾ ਸੀ। ਇਨੀਂ ਦਿਨੀਂ ਏ. ਡੀ. ਸੀ. (ਜੀ) ਜਸਬੀਰ ਸਿੰਘ ਹੈ। ਉਨ੍ਹਾਂ ਦੀ ਅਦਾਲਤ 'ਚ ਉਕਤ 90 ਸੈਂਪਲਾਂ 'ਤੇ 32 ਲੱਖ ਪੈਨੇਲਿਟੀ ਕੀਤੀ ਗਈ ਹੈ। ਐਡਵੋਕੇਟ ਬ੍ਰਹਮਜੀਤ ਅਰੋੜਾ ਦੱਸਦੇ ਹਨ ਕਿ ਇਹ ਖਾਸ ਅਦਾਲਤ ਫੂਡ ਸੇਫਟੀ ਐਕਟ ਤਹਿਤ ਸਥਾਪਤ ਕੀਤੀਆਂ ਗਈਆਂ ਹਨ। ਇਸ 'ਚ ਗਾਹਕ ਨੂੰ ਗੁੰਮਰਾਹ ਕਰਨ ਵਾਲੇ ਸਾਰੇ ਕੇਸ ਸ਼ਾਮਲ ਹਨ।
ਇਸ ਅਦਲਾਤ 'ਚ ਦੁਕਾਨਦਾਰ ਅਤੇ ਗਾਹਕ ਦੋਵੇਂ ਅਪੀਲ ਕਰ ਸਕਦੇ ਹਨ। ਦੁਕਾਨਦਾਰ ਨੋਟਿਸ 'ਤੇ ਆਪਣਾ ਪੱਖ ਰੱਖੇਗਾ ਜਦਕਿ ਗਾਹਕ ਸੇਵਾਵਾਂ ਮਿਲਣ 'ਤੇ।
ਮਾਡਲ ਟਾਊਨ ਰੋਡ ਦੇ ਪੱਬ ਨੂੰ 2.15 ਲੱਖ ਰੁਪਏ ਪੈਨੇਲਿਟੀ ਲੱਗੀ ਹੈ। ਲਏ ਗਏ ਸੈਂਪਲਾਂ ਦੀ ਜਾਂਚ ਕੀਤੀ ਗਈ ਤਾਂ ਉਸ ਦੀ ਚਟਨੀ ਖਰਾਬ ਨਿਕਲੀ ਸੀ। ਮਾਡਲ ਟਾਊਨ ਦੇ ਹੀ ਇਕ ਹੋਰ ਹੋਟਲ ਦੇ ਛੋਲੇ ਖਰਾਬ ਨਿਕਲੇ। ਬੀ. ਐੱਸ. ਐੱਫ. ਚੌਕ ਨੇੜੇ ਸਥਿਤ ਹੋਟਲ ਦਾ ਖੋਇਆ ਖਰਾਬ ਪਾਇਆ ਗਿਆ। ਅਦਾਲਤ 'ਚ ਸਾਰਿਆਂ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਸੀ, ਜਿਸ 'ਚ ਉਨ੍ਹਾਂ ਦੇ ਪੱਖ ਤੋਂ ਅਦਾਲਤ ਸੰਤੁਸ਼ਟ ਨਹੀਂ ਹੋਈ ਅਤੇ ਸਿਹਤ ਵਿਭਾਗ ਦੇ ਪੱਖ 'ਚ ਕੇਸ ਗਿਆ ਹੈ। ਇਸ ਲਈ ਅਜਿਹੇ ਸਾਰੇ ਮਾਮਲਿਆਂ 'ਤੇ ਕੁਝ ਨਾ ਕੁਝ ਪੈਨੇਲਿਟੀ ਲਗਾਈ ਗਈ ਹੈ, ਜੋ ਕੁੱਲ 90 ਲੱਖ ਦੇ ਕਰੀਬ ਹਨ।
ਸ਼ਾਪਿੰਗ ਮਾਲ ਨੇ ਵੇਚਿਆ ਸੀ ਐਕਸਾਪਾਇਰੀ ਫੂਡ
ਜੀ. ਟੀ. ਰੋਡ 'ਤੇ ਸਥਿਤ ਸ਼ਾਪਿੰਗ ਮਾਲ ਨੇ ਗਾਹਕਾਂ ਨੂੰ ਐਕਸਪਾਇਰੀ ਖਾਣਾ ਵੇਚਿਆ ਸੀ। ਗਾਹਕ ਨੇ ਸੈਂਪਲਿੰਗ ਕਰਵਾਈ। ਐਕਸਪਾਇਰੀ ਤਰੀਕ ਹੋਣ ਕਰਕੇ ਸਵਾ ਲੱਖ ਪੈਨੇਲਿਟੀ ਦੇ ਆਰਡਰ ਸ਼ਾਪਿੰਗ ਮਾਲ ਖਿਲਾਫ ਲਿਖੇ ਗਏ। ੰਇਸੇ ਤਰ੍ਹਾਂ ਮਾਡਲ ਟਾਊਨ ਦੀ ਬੇਕਰੀ ਨੇ ਗ੍ਰੀਨ ਡਾਟ ਯਾਨੀ ਵੈੱਜ ਲਿਖੇ ਡੱਬੇ 'ਚ ਗਲਤੀ ਨਾਲ ਆਂਡੇ ਵਾਲਾ ਕੇਕ ਪੈਕ ਕਰ ਦਿੱਤਾ ਸੀ। ਸੁਆਦ ਤੋਂ ਪਤਾ ਲੱਗਣ 'ਤੇ ਬੇਕਰੀ 'ਚ ਫੋਨ ਕਰਕੇ ਪੁੱਛਿਆ ਤਾਂ ਪਤਾ ਲੱਗਾ ਕਿ ਗਲਤੀ ਦੇ ਨਾਲ ਬੇਕਰੀ ਵਾਲਿਆਂ ਨੇ ਕੇਕ ਪੈਕ ਕਰ ਦਿੱਤਾ ਸੀ। ਹੁਣ ਮਾਡਲ ਵਾਸੀ ਕੇਸ ਕਰਨ ਦੇ ਲਈ ਦਸਤਾਵੇਜ਼ ਤਿਆਰ ਕਰ ਰਿਹਾ ਹੈ।
ਜਾਣੋ ਕਿਹੜੇ ਮਹੀਨੇ ਕਿੰਨੇ ਸੈਂਪਲ ਹੋਏ ਫੇਲ
ਮਹੀਨਾ | ਫੇਲ ਸੈਂਪਲ | ਪੈਨੇਲਿਟੀ |
ਜਨਵਰੀ | 5 | 17 ਲੱਖ |
ਫਰਵਰੀ | 9 | 4.73 ਲੱਖ |
ਮਾਰਚ | 17 | 4.40 ਲੱਖ |
ਅਪ੍ਰੈਲ | 25 | 6.42 ਲੱਖ |
ਮਈ | 5 | 1.17 ਲੱਖ |
ਜੂਨ | 29 | 14.50 |
ਕੁੱਲ | 90 | 32.49 |