ਟਰਾਂਸਪੋਰਟ ਵਿਭਾਗ ਦੀ ਲਾਪ੍ਰਵਾਹੀ, ਡਰਾਈਵਿੰਗ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਹੋਇਆ Expire
Friday, Sep 23, 2022 - 05:25 AM (IST)
ਲੁਧਿਆਣਾ (ਰਾਮ) : ਟਰਾਂਸਪੋਰਟ ਵਿਭਾਗ ਵੱਲੋਂ ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਦੁਵਿਧਾ ’ਚ ਪਾਇਆ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਇਕ ਬਿਨੈਕਾਰ ਵੱਲੋਂ ਬਣਵਾਏ ਗਏ ਡਰਾਈਵਿੰਗ ਲਾਇਸੈਂਸ ’ਚ ਦੇਖਣ ਨੂੰ ਮਿਲਿਆ, ਜਿਸ ਵਿਚ ਲਾਇਸੈਂਸ ਬਣਾਉਣ ਵਾਲੀ ਕੰਪਨੀ ਨੇ 29 ਜੁਲਾਈ 2022 ਨੂੰ ਇਕ ਲਾਇਸੈਂਸ ਜਾਰੀ ਕੀਤਾ ਪਰ ਉਸ 'ਤੇ ਐਕਸਪਾਇਰ ਤਾਰੀਖ 10 ਜੂਨ 2022 ਨੂੰ ਹੀ ਕਰ ਦਿੱਤੀ ਗਈ। ਵਿਭਾਗ ਦੀ ਲਾਪ੍ਰਵਾਹੀ ਦਾ ਨਤੀਜਾ ਬਿਨੈਕਾਰ ਨੂੰ ਭੁਗਤਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਅੰਤਰਰਾਜੀ ਵਾਹਨ ਚੋਰ ਗਿਰੋਹ ਬੇਪਰਦ, 4 ਕਾਬੂ, 15 ਲਗਜ਼ਰੀ ਕਾਰਾਂ ਬਰਾਮਦ, ਦੇਖੋ ਵੀਡੀਓ
ਜੇਕਰ ਵਿਭਾਗ ਦੇ ਮੁਲਾਜ਼ਮ ਤੇ ਅਧਿਕਾਰੀ ਇਸੇ ਤਰ੍ਹਾਂ ਲਾਪ੍ਰਵਾਹੀ ਕਰਦੇ ਰਹਿਣਗੇ ਤਾਂ ਟਰਾਂਸਪੋਰਟ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਜਾਣਗੇ। ਜਦੋਂ ਬਿਨੈਕਾਰ ਨੇ ਆਪਣਾ ਲਾਇਸੈਂਸ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਿ ਬਣਨ ਤੋਂ ਪਹਿਲਾਂ ਹੀ ਉਸ ਦਾ ਲਾਇਸੈਂਸ ਐਕਸਪਾਇਰ ਵੀ ਹੋ ਚੁੱਕਾ ਹੈ। ਇਕ ਪਾਸੇ ਤਾਂ ਸਰਕਾਰ ਲੋਕਾਂ ਨੂੰ ਡਿਜੀਟਲ ਸਹੂਲਤਾਂ ਦੇਣ ਦੇ ਯਤਨਾਂ ’ਚ ਲੱਗੀ ਹੋਈ ਹੈ ਪਰ ਵਿਭਾਗ ਦੇ ਮੁਲਾਜ਼ਮਾਂ ਦੀ ਲਾਪ੍ਰਵਾਹੀ ਇਨ੍ਹਾਂ ਸਹੂਲਤਾਂ ਨੂੰ ਕਾਮਯਾਬ ਨਹੀਂ ਹੋਣ ਦੇ ਰਹੀ।
ਇਹ ਵੀ ਪੜ੍ਹੋ : ਅਣਗਹਿਲੀ ਕਾਰਨ ਵਾਪਰੀ ਘਟਨਾ, ਗੁੰਬਦ ਸਮੇਤ ਗੁਰਦੁਆਰਾ ਸਾਹਿਬ ਦੀ ਛੱਤ ਹੋਈ ਢਹਿ-ਢੇਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।