ਮਹਿੰਗੇ ਅਦਰਕ ਨੇ ਵਿਗਾੜਿਆ ਸਬਜ਼ੀ ਦਾ ਸੁਆਦ, ਇੰਨੀ ਵਧੀ ਕੀਮਤ
Saturday, Jun 22, 2019 - 11:26 AM (IST)

ਜਲੰਧਰ—ਅਦਰਕ ਦੀ ਕੀਮਤ ਨੇ ਸਬਜ਼ੀ ਦਾ ਸੁਵਾਦ ਵਿਗਾੜ ਕੇ ਰੱਖ ਦਿੱਤਾ ਹੈ। ਅਜੇ ਤੱਕ ਦੇ ਆਪਣੇ ਸਾਰੇ ਰਿਕਾਰਡ ਤੋੜਦੇ ਹੋਏ ਅਦਰਕ ਦੀ ਕੀਮਤ ਰਿਟੇਲ 'ਚ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਚੁੱਕੀ ਹੈ। ਨਵੀਂ ਫਸਲ ਆਉਣ ਤੱਕ ਕੀਮਤ 'ਚ ਵਾਧਾ ਰਹਿਣ ਦੀ ਸੰਭਾਵਨਾ ਹੈ। ਪਿਛਲੇ ਸਾਲ ਅਗਸਤ 'ਚ ਅਦਰਕ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਚੱਲਦੇ ਅਦਰਕ ਗਰੀਬ ਨਹੀਂ, ਸਗੋਂ ਮਾਧਿਅਮ ਵਰਗ ਦੀ ਪਹੁੰਚ ਤੋਂ ਵੀ ਦੂਰ ਹੋ ਗਿਆ ਹੈ।
ਦਰਅਸਲ ਮੁੱਖ ਤੌਰ 'ਤੇ ਬੇਂਗਲੁਰੂ ਅਤੇ ਕਰਨਾਟਕ ਤੋਂ ਸਪਲਾਈ ਹੋਣ ਵਾਲੇ ਅਦਰਕ ਦੀ ਫਸਲ ਇਸ ਵਾਰ ਕਾਫੀ ਘਟ ਹੈ। ਇਹੀਂ ਕਾਰਨ ਹੈ ਕਿ ਜ਼ਿਲੇ ਦੀ ਥੋਕ ਮਕਸੂਦਾਂ ਸਬਜ਼ੀ ਮੰਡੀ 'ਚ ਆਮ ਦਿਨਾਂ 'ਚ ਅਦਰਕ ਦੇ ਅੱਠ ਤੋਂ ਦੱਸ ਟਰੱਕ ਰੋਜ਼ਾਨਾ ਪਹੁੰਚਦੇ ਸਨ, ਅੱਜ ਕੱਲ ਦੋ ਟਰੱਕ ਮਾਲ ਦੀ ਹੀ ਆਮਦ ਹੋ ਰਹੀ ਹੈ। ਰਿਟੇਲ 'ਚ ਅਦਰਕ ਦੀ ਵਿਕਰੀ 'ਚ ਅੱਧੇ ਤੋਂ ਵੀ ਜ਼ਿਆਦਾ ਕਮੀ ਦਰਜ ਕੀਤੀ ਗਈ ਹੈ।
ਅਦਰਕ ਦੇ ਪੇਸਟ ਦੀ ਮੰਗ ਵਧੀ—ਇਨ੍ਹੀਂ ਦਿਨੀਂ ਬਾਜ਼ਾਰ 'ਚ ਵੱਖ-ਵੱਖ ਕੰਪਨੀਆਂ ਅਦਰਕ, ਜੋ ਕਿ 200 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ। ਅਦਰਕ ਅਤੇ ਲਸਣ ਦੇ ਪੇਸਟ ਉਤਾਰੇ ਗਏ ਹਨ। ਜਿਸ ਦੇ ਪਾਊਚ ਦੀ ਕੀਮਤ ਮਾਤਰ ਦਸ ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਰਿਟੇਲ ਕਰਿਆਨਾ ਕਾਰੋਬਾਰੀ ਰਾਜ ਕੁਮਾਰ ਸ਼ਰਮਾ ਦੱਸਦੇ ਹਨ ਕਿ ਇਨ੍ਹੀਂ ਦਿਨੀਂ ਸਭ ਤੋਂ ਜ਼ਿਆਦਾ ਵਿਕਰੀ ਅਦਰਕ ਦੇ ਪਾਊਚ ਦੀ ਹੈ। ਬਾਜ਼ਾਰ 'ਚ ਅਦਰਕ ਮਹਿੰਗਾ ਹੋਣ ਨਾਲ ਦਸ ਰੁਪਏ 'ਚ ਉਪਲੱਬਧ ਹੋਣ ਵਾਲਾ ਪਾਊਚ ਹਰ ਵਰਗ ਦੀ ਪਹੁੰਚ 'ਚ ਹੈ।
ਦੋ ਹਫਤੇ 'ਚ ਬਣੇ ਹਾਲਾਤ—ਦੋ ਹਫਤੇ ਪਹਿਲਾਂ ਥੋਕ 'ਚ ਜੋ ਅਦਰਕ 60-80 ਰੁਪਏ ਕਿਲੋ ਵਿਕ ਰਿਹਾ ਸੀ ਉਸ ਦੀ ਕੀਮਤ ਇਨ੍ਹੀਂ ਦਿਨੀਂ 150 ਰੁਪਏ ਤੱਕ ਪਹੁੰਚ ਚੁੱਕੀ ਹੈ। ਰਿਟੇਲ 'ਚ ਇਹੀਂ ਅਦਰਕ 200 ਰੁਪਏ ਪ੍ਰਤੀ ਕਿਲੋ ਤੱਕ ਵੇਚਿਆ ਜਾ ਰਿਹਾ ਹੈ।
ਪਾਸ਼ ਕਾਲੋਨੀਆਂ 'ਚ ਤਾਂ ਅਦਰਕ 220 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ। ਇਥੋਂ 'ਤੇ 100 ਗ੍ਰਾਮ ਅਦਰਕ 25 ਰੁਪਏ 'ਚ ਵਿਕ ਰਿਹਾ ਹੈ। ਇਸ ਹਿਸਾਬ ਨਾਲ ਕੀਮਤ 250 ਰੁਪਏ ਪਹੁੰਚ ਰਹੀ ਹੈ।
ਅਜੇ 15 ਦਿਨ ਝੱਲਣੀ ਪਵੇਗੀ ਮਹਿੰਗਾਈ ਦੀ ਮਾਰ—ਅਦਰਕ 'ਤੇ ਮਹਿੰਗਾਈ ਦੀ ਮਾਰ ਅਜੇ ਆਉਣ ਵਾਲੇ 15 ਦਿਨ ਤੱਕ ਝੱਲਣੀ ਪਵੇਗੀ। ਇਸ ਬਾਰੇ 'ਚ ਸਬਜ਼ੀ ਦੇ ਥੋਕ ਅਤੇ ਰਿਟੇਲ ਕਾਰੋਬਾਰੀ ਵਿੱਕੀ ਗੁਲਾਟੀ ਦੱਸਦੇ ਹਨ ਕਿ 15 ਦਿਨ ਦੇ ਬਾਅਦ ਹਿਮਾਚਲ ਤੋਂ ਮਾਲ ਆਉਣਾ ਸ਼ੁਰੂ ਹੋ ਜਾਵੇਗਾ। ਜਿਸ ਦੇ ਬਾਅਦ ਅਦਰਕ ਦੀਆਂ ਕੀਮਤਾਂ 'ਚ ਗਿਰਾਵਟ ਆਉਣੀ ਤੈਅ ਹੈ। ਦੇਖਣ 'ਚ ਆਕਰਸ਼ਿਤ ਅਤੇ ਮੋਟਾ ਹੋਣ ਦੇ ਚੱਲਦੇ ਬੇਂਗਲੁਰੂ ਦਾ ਅਦਰਕ ਯੂਪੀ ਅਤੇ ਕਰਨਾਟਕ ਦੇ ਅਦਰਕ ਤੋਂ ਕਿਤੇ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।