ਐਗਜ਼ਿਟ ਪੋਲ : ਪੰਜਾਬ, ਉੱਤਰਾਖੰਡ ਤੇ ਗੋਆ ’ਚ ਵੱਡਾ ਉਲਟਫੇਰ, ਜਾਣੋ ਕਿਸ ਸੂਬੇ ’ਚ ਕਿਸਦੀ ਬਣ ਸਕਦੀ ਹੈ ਸਰਕਾਰ?

Monday, Mar 07, 2022 - 11:21 PM (IST)

ਐਗਜ਼ਿਟ ਪੋਲ : ਪੰਜਾਬ, ਉੱਤਰਾਖੰਡ ਤੇ ਗੋਆ ’ਚ ਵੱਡਾ ਉਲਟਫੇਰ, ਜਾਣੋ ਕਿਸ ਸੂਬੇ ’ਚ ਕਿਸਦੀ ਬਣ ਸਕਦੀ ਹੈ ਸਰਕਾਰ?

ਨੈਸ਼ਨਲ ਡੈਸਕ : ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅੱਜ ਮੁਕੰਮਲ ਹੋ ਗਈਆਂ ਹਨ। ਹੁਣ ਪੰਜ ਸੂਬਿਆਂ ਦੇ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ । ਐਗਜ਼ਿਟ ਪੋਲ ’ਚ ਪੰਜਾਬ, ਉੱਤਰਾਖੰਡ ਸਮੇਤ ਪੰਜ ਸੂਬਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਐਗਜ਼ਿਟ ਪੋਲ ਮੁਤਾਬਕ, ‘‘ਆਮ ਆਦਮੀ ਪਾਰਟੀ ਪੰਜਾਬ ’ਚ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ ਅਤੇ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਉੱਤਰਾਖੰਡ ’ਚ ਸਰਵੇ ਮੁਤਾਬਕ ਭਾਜਪਾ ਇਕ ਵਾਰ ਫਿਰ ਤੋਂ ਸਰਕਾਰ ਬਣਾ ਸਕਦੀ ਹੈ ਪਰ ਉਸ ਕਾਂਗਰਸ ਤੋਂ ਸਖ਼ਤ ਟੱਕਰ ਮਿਲ ਰਹੀ ਹੈ । ਐਗਜ਼ਿਟ ਪੋਲ ਮੁਤਾਬਕ, ‘‘ਉੱਤਰਾਖੰਡ ’ਚ ਭਾਜਪਾ ਨੂੰ ਫਿਰ ਤੋਂ ਬਹੁਮਤ ਮਿਲ ਸਕਦਾ ਹੈ।’’

ਇਹ ਵੀ ਪੜ੍ਹੋ : ਐਗਜ਼ਿਟ ਪੋਲ ਨੂੰ ਲੈ ਕੇ ਬੋਲੇ CM ਚੰਨੀ, ਰਿਜ਼ਲਟ ਹੀ ਦੱਸੇਗਾ, ਉਡੀਕ ਕਰੋ (ਵੀਡੀਓ)

ਪੰਜਾਬ ’ਚ ਕਾਂਗਰਸ ਨੂੰ ਵੱਡਾ ਝਟਕਾ
ਇੰਡੀਆ ਟੂਡੇ (ਐਕਸਿਸ ਮਾਏ) ਮੁਤਾਬਕ, ‘‘ਪੰਜਾਬ ’ਚ ਆਮ ਆਦਮੀ ਪਾਰਟੀ ਵੱਡੇ ਬਹੁਮਤ ਨਾਲ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਇਸ ਮੁਤਾਬਕ, ‘‘ਆਪ ਨੂੰ 76-90 ਸੀਟਾਂ, ਕਾਂਗਰਸ ਨੂੰ 19-31 ਸੀਟਾਂ, ਅਕਾਲੀ ਦਲ ਨੂੰ 7-11 ਸੀਟਾਂ ਅਤੇ ਭਾਜਪਾ ਨੂੰ 1-4 ਸੀਟਾਂ ਮਿਲਣ ਦੀ ਸੰਭਾਵਨਾ ਹੈ। ਚਾਣੱਕਯ ਅਨੁਸਾਰ, “ਪੰਜਾਬ ’ਚ ਆਮ ਆਦਮੀ ਪਾਰਟੀ ਨੂੰ 100 ਸੀਟਾਂ, ਕਾਂਗਰਸ ਨੂੰ 10 ਸੀਟਾਂ, ਅਕਾਲੀ ਦਲ ਨੂੰ 6 ਅਤੇ ਭਾਜਪਾ ਨੂੰ 1 ਸੀਟ ਮਿਲਣ ਦੀ ਸੰਭਾਵਨਾ ਹੈ। ਏ.ਬੀ.ਪੀ. ਸੀ-ਵੋਟਰ ਮੁਤਾਬਕ, ‘‘ਕਾਂਗਰਸ ਨੂੰ 22-28 ਸੀਟਾਂ, ‘ਆਪ’ ਨੂੰ 51-61 ਸੀਟਾਂ, ਅਕਾਲੀ ਦਲ ਨੂੰ 20-26 ਸੀਟਾਂ ਅਤੇ ਭਾਜਪਾ ਨੂੰ 7-13 ਸੀਟਾਂ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਅਜੇ ਐਗਜ਼ਿਟ ਪੋਲ ਹਨ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਨਿਊਜ਼ 18 ਇੰਡੀਆ ਮੁਤਾਬਕ, “ਕਾਂਗਰਸ ਨੂੰ 26, ਆਮ ਆਦਮੀ ਪਾਰਟੀ ਨੂੰ 64, ਅਕਾਲੀ ਦਲ ਨੂੰ 22 ਅਤੇ ਭਾਜਪਾ ਨੂੰ 4 ਸੀਟਾਂ ਮਿਲਣ ਦੀ ਸੰਭਾਵਨਾ ਹੈ।’’

ਇਹ ਵੀ ਪੜ੍ਹੋ : ਐਗਜ਼ਿਟ ਪੋਲ ਰਿਪੋਰਟ : ਪੰਜਾਬ ’ਚ ਇਸ ਪਾਰਟੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ

ਸਰਵੇ ’ਚ ੳੁੱਤਰਾਖੰਡ ’ਚ ਫਿਰ ਭਾਜਪਾ
ਸਰਵੇ ਅਨੁਸਾਰ ਉੱਤਰਾਖੰਡ ’ਚ ਭਾਜਪਾ ਇਕ ਵਾਰ ਫਿਰ ਸੱਤਾ ’ਚ ਵਾਪਸੀ ਕਰ ਸਕਦੀ ਹੈ। ਇੰਡੀਆ ਟੂਡੇ (ਐਕਸਿਸ ਮਾਏ) ਦੇ ਮੁਤਾਬਕ, ‘‘ਕਾਂਗਰਸ ਨੂੰ 20-30 ਸੀਟਾਂ, ਭਾਜਪਾ ਨੂੰ 36 ਤੋਂ 46 ਸੀਟਾਂ ਮਿਲਣ ਦੀ ਸੰਭਾਵਨਾ ਹੈ।” ਚਾਣੱਕਯ ਦੇ ਮੁਤਾਬਕ, “ਕਾਂਗਰਸ ਨੂੰ 24, ਭਾਜਪਾ ਨੂੰ 43 ਅਤੇ ਹੋਰਾਂ ਨੂੰ 3 ਸੀਟਾਂ ਮਿਲਣ ਦੀ ਸੰਭਾਵਨਾ ਹੈ।” ਨਵਭਾਰਤ ਟਾਈਮਜ਼ ਨਾਓ ਦੇ ਅਨੁਸਾਰ, ‘‘ਕਾਂਗਰਸ ਨੂੰ 31, ਭਾਜਪਾ ਨੂੰ 35 ਅਤੇ ‘ਆਪ’ ਨੂੰ 1 ਹੋਰ ਨੂੰ 3 ਸੀਟਾਂ ਮਿਲਣ ਦੀ ਸੰਭਾਵਨਾ ਹੈ।’’ ਨਿਊਜ਼18ਇੰਡੀਆ ਦੇ ਮੁਤਾਬਕ, ‘‘ਕਾਂਗਰਸ ਨੂੰ 31, ਭਾਜਪਾ ਨੂੰ 35 ਅਤੇ ‘ਆਪ’ ਨੂੰ 1 ਤੇ ਹੋਰ ਨੂੰ 3 ਸੀਟਾਂ ਮਿਲਣ ਦੀ ਸੰਭਾਵਨਾ ਹੈ।’’ ਏ.ਬੀ.ਪੀ. ਸੀ-ਵੋਟਰ ਮੁਤਾਬਕ, ‘‘ਕਾਂਗਰਸ ਨੂੰ 32-38 ਸੀਟਾਂ, ਭਾਜਪਾ ਨੂੰ 26 ਤੋਂ 32 ਸੀਟਾਂ ਅਤੇ ਹੋਰਨਾਂ ਨੂੰ 3 ਤੋਂ 7 ਸੀਟਾਂ, ਜਦਕਿ ਆਮ ਆਦਮੀ ਪਾਰਟੀ ਨੂੰ 2 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

PunjabKesari

ਗੋਆ ’ਚ ਮੁਕਾਬਲਾ ਤਿਕੋਣਾ ਹੋਣ ਦੀ ਸੰਭਾਵਨਾ
ਗੋਆ ’ਚ ਭਾਜਪਾ ਨੂੰ ਝਟਕਾ ਲੱਗ ਸਕਦਾ ਹੈ। ਇੰਡੀਆ ਟੂਡੇ (ਐਕਸਿਸ ਮਾਏ) ਦੇ ਮੁਤਾਬਕ, “ਗੋਆ ’ਚ ਭਾਜਪਾ ਨੂੰ 14-18, ਕਾਂਗਰਸ ਨੂੰ 15-20 ਸੀਟਾਂ, ਐੱਮ.ਜੀ.ਪੀ. ਨੂੰ 02-05 ਸੀਟਾਂ ਅਤੇ ਹੋਰਨਾਂ ਨੂੰ 2 ਸੀਟਾਂ ਮਿਲਣ ਦੀ ਸੰਭਾਵਨਾ ਹੈ।” ਨਿਊਜ਼ 18 ਇੰਡੀਆ ਦੇ ਮੁਤਾਬਕ, “ਭਾਜਪਾ ਨੂੰ 17, ਕਾਂਗਰਸ ਨੂੰ 16, ਐੱਮ.ਜੀ.ਪੀ. ਨੂੰ 2, ਹੋਰਨਾਂ ਨੂੰ 7 ਸੀਟਾਂ ਮਿਲਣ ਦੀ ਸੰਭਾਵਨਾ ਹੈ। ਟਾਈਮਜ਼ ਨਾਓ ਨਵਭਾਰਤ ਮੁਤਾਬਕ, “ਭਾਜਪਾ ਨੂੰ 17, ਕਾਂਗਰਸ ਨੂੰ 16, ਐੱਮ.ਜੀ.ਪੀ. ਨੂੰ 2, ਹੋਰਨਾਂ ਨੂੰ 7 ਸੀਟਾਂ ਮਿਲਣ ਦੀ ਸੰਭਾਵਨਾ ਹੈ। ਏ.ਬੀ.ਪੀ. ਸੀ-ਵੋਟਰ ਦੇ ਅਨੁਸਾਰ, “ਭਾਜਪਾ ਨੂੰ 13 ਤੋਂ 17 ਸੀਟਾਂ, ਕਾਂਗਰਸ ਨੂੰ 12 ਤੋਂ 16 ਸੀਟਾਂ, ਆਮ ਆਦਮੀ ਪਾਰਟੀ ਨੂੰ 01-05 ਸੀਟਾਂ, ਹੋਰਨਾਂ ਨੂੰ 10 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

PunjabKesari

ਮਣੀਪੁਰ ’ਚ ਫਿਰ ਬਣ ਸਕਦੀ ਹੈ ਐੱਨ. ਡੀ. ਏ. ਸਰਕਾਰ
ਮਣੀਪੁਰ ਵਿਚ ਫਿਰ ਤੋਂ ਐੱਨ. ਡੀ. ਏ. ਸਰਕਾਰ ਰਿਪੀਟ ਕਰ ਸਕਦੀ ਹੈ। ਇੰਡੀਆ ਟੂਡੇ (ਐਕਸਿਸ ਮਾਏ) ਦੇ ਮੁਤਾਬਕ, ‘‘ਭਾਜਪਾ ਨੂੰ 33-43 ਸੀਟਾਂ, ਕਾਂਗਰਸ ਨੂੰ 4-8 ਸੀਟਾਂ ਤੇ ਐੱਨ. ਪੀ. ਐੱਫ. ਨੂੰ 6-15 ਸੀਟਾਂ ਮਿਲ ਸਕਦੀਆਂ ਹਨ।’’ ਏ. ਬੀ. ਸੀ. ਸੀ ਵੋਟਰ ਦੇ ਮੁਤਾਬਕ,‘‘ਭਾਜਪਾ ਨੂੰ 23-27 ਸੀਟਾਂ, ਕਾਂਗਰਸ ਨੂੰ 12-16 ਸੀਟਾਂ ਤੇ ਐੱਨ. ਡੀ. ਐੱਫ. ਨੂੰ 3-7 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।’’ ਇੰਡੀਆ ਨਿਊਜ਼ (ਜਨ ਕੀ ਬਾਤ) ਦੇ ਮੁਤਾਬਕ ,‘‘ਭਾਜਪਾ ਨੂੰ 23-28 ਸੀਟਾਂ, ਕਾਂਗਰਸ ਨੂੰ 10-14 ਸੀਟਾਂ, ਐੱਨ. ਪੀ. ਐੱਫ. ਨੂੰ 5-8 ਸੀਟਾਂ ਮਿਲਣ ਦੀ ਸੰਭਾਵਨਾ ਹੈ।’’ ਉਥੇ ਹੀ ਰਿਪਬਲਿਕ ਟੀ.  ਵੀ. ਦੇ ਐਗਜ਼ਿਟ ਪੋਲ ਦੇ ਮੁਤਾਬਕ,‘‘ਭਾਜਪਾ ਨੂੰ 27-31 ਸੀਟਾਂ, ਕਾਂਗਰਸ ਨੂੰ 11-17 ਸੀਟਾਂ ਤੇ ਐੱਨ. ਪੀ. ਐੱਫ. ਨੂੰ 3-7 ਸੀਟਾਂ ਮਿਲਣ ਦੀ ਸੰਭਾਵਨਾ ਹੈ।’’


author

Manoj

Content Editor

Related News