ਨਸ਼ਾ ਸਪਲਾਈ ਕਰਨ ਵਾਲੇ ਬੇਪਰਦ, 1 ਕਾਬੂ
Friday, Jul 07, 2017 - 05:52 AM (IST)
ਅੰਮ੍ਰਿਤਸਰ, (ਅਰੁਣ)- ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰ ਕੇ ਨੌਜਵਾਨ ਪੀੜ੍ਹੀ 'ਚ ਸਪਲਾਈ ਕਰਨ ਵਾਲੇ ਕਰੀਬ ਢਾਈ ਦਰਜਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਥਾਣਾ ਜੰਡਿਆਲਾ ਦੀ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੂੰ ਇਤਲਾਹ ਮਿਲੀ ਸੀ ਕਿ ਮੁਲਜ਼ਮ ਗੰਜਾ ਸਿੰਘ ਪੁੱਤਰ ਹੰਸਾ ਸਿੰਘ, ਕਾਕਾ ਪੁੱਤਰ ਹੰਸਾ ਸਿੰਘ, ਦਾਨੀ, ਸਾਜਨ ਪੁੱਤਰ ਸ਼ਮਸ਼ੇਰ ਸਿੰਘ, ਝੋਟਾ ਪੁੱਤਰ ਬਲਵਿੰਦਰ, ਜੀਤਾ, ਵਿਨੋਦ ਬਈਆ, ਵਿਕਰਮ ਪੁੱਤਰ ਬਲਵੰਤ ਸਿੰਘ, ਰੌਬਿਨ ਪੁੱਤਰ ਪ੍ਰਗਟ ਸਿੰਘ, ਵਿਜੇ ਪੁੱਤਰ ਸ਼ਿਵਦਿਆਲ ਵਾਸੀ ਮੁਹੱਲਾ ਸ਼ੇਖਪੁਰਾ ਤੇ ਉਨ੍ਹਾਂ ਦੇ ਡੇਢ ਦਰਜਨ ਹੋਰ ਸਾਥੀ ਬਾਹਰਲੇ ਇਲਾਕਿਆਂ ਤੋਂ ਨਸ਼ੀਲੇ ਪਦਾਰਥ ਲਿਆ ਕੇ ਨੌਜਵਾਨ ਲੜਕੇ-ਲੜਕੀਆਂ ਨੂੰ ਸਪਲਾਈ ਕਰਨ ਦਾ ਧੰਦਾ ਕਰਦੇ ਹਨ। ਪੁਲਸ ਨੇ ਮਾਮਲਾ ਦਰਜ ਕਰ ਕੇ ਕੀਤੀ ਛਾਪੇਮਾਰੀ ਦੌਰਾਨ ਪੌਣੇ 2 ਗ੍ਰਾਮ ਹੈਰੋਇਨ ਸਮੇਤ ਰਾਣਾ ਨਾਂ ਦੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਗਿਰੋਹ ਦੇ ਬਾਕੀ ਮੈਂਬਰਾਂ ਦੀ ਗ੍ਰਿਫਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ।
