ਠੇਕਿਆਂ ਦੇ ਟੈਂਡਰ ਭਰਨ ਲਈ ਐਕਸਾਈਜ਼ ਵਿਭਾਗ ਨੇ ਫਿਰ ਵਧਾਈ ਡੈੱਡਲਾਈਨ

Wednesday, Jun 29, 2022 - 12:56 PM (IST)

ਠੇਕਿਆਂ ਦੇ ਟੈਂਡਰ ਭਰਨ ਲਈ ਐਕਸਾਈਜ਼ ਵਿਭਾਗ ਨੇ ਫਿਰ ਵਧਾਈ ਡੈੱਡਲਾਈਨ

50 ਫੀਸਦੀ ਨੂੰ ਪਾਰ ਪਹੁੰਚੇ ਟੈਂਡਰ ਭਰਨ ਦੇ ਅੰਕੜੇ

ਜਲੰਧਰ (ਪੁਨੀਤ): ਨਵੀਂ ਐਕਸਾਈਜ਼ ਪਾਲਿਸੀ ਨੂੰ ਸ਼ੁਰੂਆਤ ’ਚ ਕੋਈ ਹੁੰਗਾਰਾ ਮਿਲਦਾ ਨਜ਼ਰ ਨਹੀਂ ਸੀ ਆਇਆ ਪਰ ਵਿਭਾਗ ਵੱਲੋਂ ਨਿਯਮਾਂ ’ਚ ਤਬਦੀਲੀ ਕਰਨ ਤੋਂ ਬਾਅਦ ਬਿਨੈਕਾਰਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ ਅਤੇ ਹੁਣ ਟੈਂਡਰ ਭਰਨ ਵਾਲਿਆਂ ਦੀ ਗਿਣਤੀ 50 ਫੀਸਦੀ ਨੂੰ ਪਾਰ ਕਰ ਗਈ ਹੈ। ਬਾਜ਼ਾਰ ’ਚੋਂ ਮਿਲੇ ਹੁੰਗਾਰੇ ਨੂੰ ਦੇਖਦਿਆਂ ਵਿਭਾਗ ਨੇ ਇਕ ਵਾਰ ਫਿਰ ਟੈਂਡਰ ਭਰਨ ਦੀ ਡੈੱਡਲਾਈਨ ਵਧਾ ਦਿੱਤੀ ਹੈ ਤਾਂ ਜੋ ਬਾਕੀ ਗਰੁੱਪ ਵੀ ਵਿਕ ਸਕਣ। ਅੱਜ ਟੈਂਡਰ ਭਰਨ ਦੀ ਆਖਰੀ ਤਰੀਕ ਸੀ, ਜਿਸ ਕਾਰਨ 4 ਵਜੇ ਟੈਂਡਰਾਂ ਦਾ ਫਾਈਨੈਂਸ਼ੀਅਲ ਸਟੇਟਸ ਪਰਖਿਆ ਗਿਆ। ਇਸ ’ਚ ਹਰੇਕ ਜ਼ੋਨ ’ਚ ਮਿਲਦਾ-ਜੁਲਦਾ ਰਿਸਪਾਂਸ ਵੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ : ਸਿਮਰਨਜੀਤ ਮਾਨ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਲੋਕ ਸਭਾ 'ਚ ਰਿਸ਼ਤੇਦਾਰਾਂ ਦੀ ਗਿਣਤੀ ਵਧੀ    

ਇਸ ਨੂੰ ਧਿਆਨ ’ਚ ਰੱਖਦਿਆਂ ਵਿਭਾਗ ਨੇ ਟੈਂਡਰ ਭਰਨ ਦੀ ਡੈੱਡਲਾਈਨ ਵਧਾ ਦਿੱਤੀ ਹੈ, ਜਿਸ ਕਾਰਨ ਹੁਣ ਬਿਨੈਕਾਰ 30 ਜੂਨ ਸ਼ਾਮ 3 ਵਜੇ ਤੱਕ ਟੈਂਡਰ ਭਰ ਸਕਣਗੇ। ਪਿਛਲੀ ਵਾਰ ਵਿਭਾਗ ਨੇ ਟੈਂਡਰ ਦੀ ਤਰੀਕ ਵਧਾਉਂਦੇ ਹੋਏ ਫੀਸ ’ਚ 5 ਫੀਸਦੀ ਦੀ ਕਟੌਤੀ ਕੀਤੀ ਸੀ ਪਰ ਇਸ ਵਾਰ ਵਿਭਾਗ ਨੇ ਫੀਸ ਨਹੀਂ ਘਟਾਈ ਹੈ। ਵਿਭਾਗ ਨੂੰ ਉਮੀਦ ਹੈ ਕਿ ਇਸ ਵਾਰ ਦਿੱਤੇ ਗਏ ਸਮੇਂ ’ਚ ਜ਼ਿਆਦਾ ਗਿਣਤੀ ’ਚ ਟੈਂਡਰ ਆਉਣਗੇ। ਅਜਿਹਾ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਕੁਝ ਲੋਕਾਂ ਨੂੰ ਅੰਦਾਜ਼ਾ ਸੀ ਕਿ 28 ਜੂਨ ਨੂੰ ਵਿਭਾਗ ਦੁਬਾਰਾ ਫੀਸਾਂ ’ਚ ਕਟੌਤੀ ਕਰੇਗਾ ਤੇ ਉਸ ਤੋਂ ਬਾਅਦ ਟੈਂਡਰ ਭਰਨ ਨਾਲ ਫਾਇਦਾ ਹੋਵੇਗਾ। ਹੁਣ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਫੀਸਾਂ ਨਹੀਂ ਘਟਾਈਆਂ ਜਾਣਗੀਆਂ, ਜਿਸ ਕਾਰਨ ਬਿਨੈਕਾਰਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਉੱਥੇ ਹੀ ਐਕਸਾਈਜ਼ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਨੇ ਕਿਹਾ ਕਿ ਪਾਲਿਸੀ ’ਚ ਪਹਿਲਾਂ ਹੀ ਕਈ ਲਾਭ ਦਿੱਤੇ ਗਏ ਹਨ, ਜਿਸ ਨਾਲ ਗਰੁੱਪ ਲੈਣ ਵਾਲਿਆਂ ਨੂੰ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ : ਸੰਗਰੂਰ ਦੀ ਹਾਰ, ਬਾਦਲ ਪਰਿਵਾਰ ਦੀ ਹਾਰ, ਨਾ ਕਿ ਸਿੱਖ ਪੰਥ ਦੀ : ਰਵੀਇੰਦਰ ਸਿੰਘ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News