ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ 160 ਲਿਟਰ ਲਾਹਣ ਬਰਾਮਦ
Tuesday, May 24, 2022 - 04:37 PM (IST)
ਬਟਾਲਾ/ਘੁਮਾਣ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਜ਼ਿਲ੍ਹਾ ਸਹਾਇਕ ਐਕਸਾਈਜ਼ ਕਮਿਸ਼ਨਰ ਪਵਨਜੀਤ ਸਿੰਘ ਅਤੇ ਐੱਸ.ਐੱਸ.ਪੀ. ਬਟਾਲਾ ਰਾਜਪਾਲ ਸਿੰਘ ਸੰਧੂ ਵੱਲੋਂ ਨਸ਼ਾ ਤਸਕਰਾਂ ਤੇ ਸ਼ਰਾਬ ਦਾ ਗ਼ੈਰ-ਕਾਨੂੰਨੀ ਧੰਦਾ ਕਰਨ ਵਾਲਿਆਂ ਖ਼ਿਲਾਫ਼ ਚਲਾਏ ਗਏ ਸਰਚ ਅਭਿਆਨ ਦੇ ਤਹਿਤ ਐਕਸਾਈਜ਼ ਵਿਭਾਗ ਦੇ ਈ.ਟੀ.ਓ. ਗੌਤਮ ਗੋਬਿੰਦ, ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ, ਐਕਸਾਈਜ਼ ਪੁਲਸ ਸਟਾਫ਼ ਇੰਚਾਰਜ ਏ.ਐੱਸ.ਆਈ. ਨਰਿੰਦਰ ਸਿੰਘ, ਹੌਲਦਾਰ ਪ੍ਰੇਮ ਸਿੰਘ, ਹੌਲਦਾਰ ਜੈਮਲ, ਹੌਲਦਾਰ ਸੁਭਾਸ਼ ਚੰਦਰ, ਸਿਪਾਹੀ ਮਨਦੀਪ ਸਹੋਤਾ ਅਤੇ ਜ਼ਿਲ੍ਹਾ ਪੁਲਸ ਸਟਾਫ਼ ਵੱਲੋਂ ਥਾਣਾ ਸਦਰ ਬਟਾਲਾ ਦੇ ਏ.ਐੱਸ.ਆਈ. ਜਸਪਾਲ ਸਿੰਘ, ਰਜਿੰਦਰਾ ਵਾਈਨ ਦੇ ਜੀ.ਐੱਮ. ਤੇਜਿੰਦਰਪਾਲ ਸਿੰਘ ’ਤੇ ਆਧਾਰਿਤ ਟੀਮ ਜੋ ਬਟਾਲਾ ਸਰਕਲ ਦੇ ਵੱਖ-ਵੱਖ ਪਿੰਡਾਂ ਵਿਚ ਸਰਚ ਅਭਿਆਨ ਤਹਿਤ ਚੈਕਿੰਗ ਕੀਤੀ ਜਾ ਰਹੀ ਸੀ।
ਇਸ ਦੌਰਾਨ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਹਸਨਪੁਰ ਕਲਾਂ ਦੀ ਡਰੇਨ ’ਚ ਕੁੱਝ ਲੋਕਾਂ ਵੱਲੋਂ ਸ਼ਰਾਬ ਦਾ ਗ਼ੈਰ-ਕਾਨੂੰਨੀ ਧੰਦਾ ਕੀਤਾ ਜਾ ਰਿਹਾ ਹੈ ਅਤੇ ਛਾਪੇਮਾਰੀ ਕਰਕੇ ਇਨ੍ਹਾਂ ਨੂੰ ਤੁਰੰਤ ਕਾਬੂ ਕੀਤਾ ਜਾ ਸਕਦਾ ਹੈ। ਪੁਲਸ ਪਾਰਟੀ ਟੀਮ ਵੱਲੋਂ ਪਿੰਡ ਹਸਨਪੁਰਾ ਦੀ ਡਰੇਨ, ਮੜੀਆਂਵਾਲ ਤੇ ਸੁਨੱਈਆ ਤੋਂ 160 ਲਿਟਰ ਲਾਹਣ ਜੋ ਇਕ ਲੋਹੇ ਦੇ ਡਰੰਮ ਤੇ ਇਕ ਪਲਾਸਟਿਕ ਦੇ ਕੈਨ ਤੇ ਇਕ ਲੋਹੇ ਦੀ ਡਰੰਮੀ ’ਚ ਮੌਜੂਦ ਸੀ, ਬਰਾਮਦ ਕਰ ਲਈ ਗਈ। ਇਸ ਨੂੰ ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ ਵੱਲੋਂ ਬਾਅਦ ਵਿਚ ਨਸ਼ਟ ਕਰ ਦਿੱਤਾ ਗਿਆ। ਇਸ ਮੌਕੇ ਗੁੱਲੂ ਮਰੜ, ਜਤਿੰਦਰ ਸਿੰਘ, ਏ.ਐੱਸ.ਆਈ. ਖ਼ੁਸ਼ਵੰਤ ਸਿੰਘ, ਏ.ਐੱਸ.ਆਈ. ਅਮਰੀਕ ਸਿੰਘ ਆਦਿ ਮੌਜੂਦ ਸਨ।