ਫ਼ਰਵਰੀ ''ਚ ਅਪ੍ਰੈਲ ਵਰਗੀ ਗਰਮੀ ਜੇਬ ਨੂੰ ਵੀ ਕਰੇਗੀ ਗਰਮ! ਫ਼ਸਲਾਂ ਦੀ ਪੈਦਾਵਾਰ ਹੋਵੇਗੀ ਪ੍ਰਭਾਵਿਤ

Thursday, Feb 23, 2023 - 02:32 AM (IST)

ਫ਼ਰਵਰੀ ''ਚ ਅਪ੍ਰੈਲ ਵਰਗੀ ਗਰਮੀ ਜੇਬ ਨੂੰ ਵੀ ਕਰੇਗੀ ਗਰਮ! ਫ਼ਸਲਾਂ ਦੀ ਪੈਦਾਵਾਰ ਹੋਵੇਗੀ ਪ੍ਰਭਾਵਿਤ

ਮੁੰਬਈ (ਭਾਸ਼ਾ): ਤਾਪਮਾਨ 'ਚ ਮੌਜੂਦਾ ਵਾਧਾ ਜੇਕਰ ਮਾਰਚ ਵਿਚ ਵੀ ਬਣਿਆ ਰਹਿੰਦਾ ਹੈ ਤਾਂ ਰਬੀ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋਵੇਗੀ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੈਦਾਵਾਰ ਪਿਛਲੇ ਸਾਲ ਦੇ ਹੇਠਲੇ ਪੱਧਰ ਦੇ ਬਰਾਬਰ ਜਾਂ ਉਸ ਦੇ ਮੁਕਾਬਲੇ ਕੁੱਝ ਘੱਟ ਹੋਵੇਗੀ। ਇਸ ਹਾਲਤ ਵਿਚ ਇਸ ਦੀ ਕੀਮਤ 'ਤੇ ਅਸਰ ਪੈਣਾ ਕੋਈ ਵੱਡੀ ਗੱਲ ਨਹੀਂ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਇਸ ਤਾਰੀਖ਼ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ, ਅਹਿਮ ਫ਼ੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ

ਕਣਕ ਦੀ ਪੈਦਾਵਾਰ ਵਿਚ ਤਕਰੀਬਨ 30 ਫ਼ੀਸਦੀ ਦਾ ਯੋਗਦਾਨ ਦੇਣ ਵਾਲੇ ਉੱਤਰ ਪ੍ਰਦੇਸ਼ ਵਿਚ ਖ਼ਰੀਫ਼ ਝੋਨੇ ਦੀ ਫ਼ਸਲ ਤੋਂ ਬਾਅਦ ਬੁਆਈ ਕਾਰਨ ਪੂਰਬੀ ਹਿੱਸੇ ਵਿਚ ਚੰਗੀ ਪੈਦਾਵਾਰ ਦੀ ਉਮੀਦ ਹੈ। ਖੋਜ ਏਜੰਸੀ ਕ੍ਰਿਸਿਲ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਮਾਰਚ ਵਿਚ ਜ਼ਿਆਦਾ ਤਾਪਮਾਨ ਬਣਿਆ ਰਹਿੰਦਾ ਹੈ ਤਾਂ ਦੇਰ ਨਾਲ ਬੁਆਈ ਕਾਰਨ ਪੱਛਮੀ ਉੱਤਰ ਪ੍ਰਦੇਸ਼ ਵਿਚ ਮਾਮੂਲੀ ਗਿਰਾਵਟ ਵੇਖੀ ਜਾ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜਾਬ ਤੇ ਹਰਿਆਣਾ ਵਿਚ ਦੇਰੀ ਨਾਲ ਬੀਜੀ ਗਈ ਕਣਕ ਫੁੱਲ ਪੜਾਅ 'ਤੇ ਪਹੁੰਚੀ ਹੈ, ਜਦਕਿ ਛੇਤੀ ਬੀਜੀ ਗਈ ਲਾਟ ਹੁਣ ਦੁੱਧ ਬਣਨ ਦੀ ਹਾਲਤ ਵਿਚ ਹੈ। ਜ਼ਿਆਦਾ ਤਾਪਮਾਨ ਇਨ੍ਹਾਂ ਦੋਹਾਂ ਪੜਾਵਾਂ ਵਿਚ ਅਨਾਜ ਦੇ ਗਠਨ ਲਈ ਨੁਕਸਾਨਦੇਹ ਹੈ। ਦੋਵਾਂ ਸੂਬਿਆਂ ਦਾ ਸਾਲਾਨਾ ਕਣਕ ਉਤਪਾਦਨ ਵਿਚ 25 ਫ਼ੀਸਦੀ ਦਾ ਯੋਗਦਾਨ ਹੈ। ਇਸੇ ਤਰ੍ਹਾਂ ਬਿਹਾਰ ਵਿਚ ਕਣਕ ਦੀ ਛੇਤੀ ਬੀਜਾਈ ਹੋਈ ਹੈ ਤੇ ਉੱਥੇ ਫ਼ਸਲ ਅਨਾਜ ਬਣਨ ਦੇ ਪੜਾਅ 'ਤੇ ਹੈ, ਜਿਸ 'ਤੇ ਗਰਮੀ ਦਾ ਅਸਰ ਬਾਕੀਆਂ ਦੇ ਮੁਕਾਬਲੇ ਘੱਟ ਹੋ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਦਿੱਲੀ 'ਚ ਸੰਘਣੀ ਧੁੰਦ ਨੇ Flights ਦੀ ਲੈਂਡਿੰਗ 'ਚ ਪਾਇਆ ਅੜਿੱਕਾ, 27 ਤੋਂ ਵੱਧ ਉਡਾਨਾਂ ਡਾਇਵਰਟ

ਹਾਲਾਂਕਿ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਅਜੈਵਿਕ ਕਾਰਕਾਂ ਨੂੰ ਬਹੁਤ ਪ੍ਰਭਾਵਿਤ ਢੰਗ ਨਾਲ ਪ੍ਰਬੰਧਤ ਕਰਨਾ ਮੁਸ਼ਕਲ ਹੈ, ਪਰ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਪਹਿਲਾਂ ਹੀ Bio-Stimulant ਅਤੇ ਵਿਸ਼ੇਸ਼ ਖਾਦਾਂ ਜਿਹੇ ਫ਼ਸਲ ਪੋਸ਼ਕ ਤੱਤਾਂ ਦਾ ਛਿੜਕਾਅ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਕੁੱਝ ਹੱਦ ਤਕ ਗਰਮੀ ਦੀ ਲੂ ਤੋਂ ਨਜਿੱਠਣ 'ਚ ਮਦਦ ਮਿਲਣੀ ਚਾਹੀਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਈ।


author

Anmol Tagra

Content Editor

Related News