ਹਾਲਾਤ ਆਮ ਹੋਣ 'ਤੇ ਹੀ ਹੋਣਗੇ ਕਾਲਜਾਂ 'ਚ ਇਮਤਿਹਾਨ: ਡਾ. ਰਮੇਸ਼

Friday, May 29, 2020 - 10:42 AM (IST)

ਹਾਲਾਤ ਆਮ ਹੋਣ 'ਤੇ ਹੀ ਹੋਣਗੇ ਕਾਲਜਾਂ 'ਚ ਇਮਤਿਹਾਨ: ਡਾ. ਰਮੇਸ਼

ਲੁਧਿਆਣਾ, (ਵਿੱਕੀ)- ਸੀ. ਬੀ. ਐੱਸ. ਈ. ਪ੍ਰੀਖਿਆ ਦੀ ਤਰੀਕ ਐਲਾਨ ਹੋਣ ਤੋਂ ਬਾਅਦ ਹੁਣ ਉੱਚ ਵਿੱਦਿਅਕ ਸੰਸਥਾਵਾਂ ਨੇ ਐਗਜ਼ਾਮ ਨੂੰ ਲੈ ਕੇ ਵਿਦਿਆਰਥੀਆਂ ਵਿਚ ਬਣੀ ਦੁਚਿੱਤੀ 'ਚ ਐੱਮ. ਐੱਚ. ਆਰ. ਡੀ. ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਸਾਫ ਕੀਤਾ ਹੈ ਕਿ ਜੇਕਰ ਹਾਲਾਤ ਸਮਾਨ ਹੋਏ ਤਾਂ ਹੀ ਕਾਲਜਾਂ ਵਿਚ ਜੁਲਾਈ ਮਹੀਨੇ ਵਿਚ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ ਨਹੀਂ ਤਾਂ ਵਿਦਿਆਰਥੀਆਂ ਨੂੰ ਇੰਟਰਨਲ ਅਸਿਸਮੈਂਟ ਦੇ ਆਧਾਰ 'ਤੇ ਅਗਲੀ ਕਲਾਸ ਵਿਚ ਪ੍ਰਮੋਟ ਕਰ ਦਿੱਤਾ ਜਾਵੇਗਾ ਕਿਉਂਕਿ ਵਿਦਿਆਰਥੀਆਂ ਦੀ ਸੁਰੱਖਿਆ ਹੀ ਸਰਕਾਰ ਦੀ ਪਹਿਲ ਹੈ।
ਵੀਰਵਾਰ ਨੂੰ ਫੇਸਬੁੱਕ ਲਾਈਵ ਜ਼ਰੀਏ ਉੱਚ ਵਿੱਦਿਅਕ ਸੰਸਥਾਵਾਂ ਦੇ ਨਾਲ ਗੱਲ ਕਰਦੇ ਹੋਏ ਡਾ. ਨਿਸ਼ੰਕ ਨੇ ਇਹ ਵੀ ਸਾਫ ਕੀਤਾ ਕਿ ਫਾਈਨਲ ਈਅਰ ਦੀਆਂ ਪ੍ਰੀਖਿਆਵਾਂ ਤਾਂ ਜ਼ਰੂਰ ਆਯੋਜਿਤ ਕੀਤੀਆਂ ਜਾਣਗੀਆਂ ਪਰ ਇਸ ਬਾਰੇ ਵੀ ਫੈਸਲਾ ਹਾਲਾਤ ਨੂੰ ਦੇਖ ਕੇ ਕੀਤਾ ਜਾਵੇਗਾ। ਐੱਮ. ਐੱਚ. ਆਰ. ਡੀ. ਮੰਤਰੀ ਨੇ ਕਿਹਾ ਕਿ ਹਾਲਾਤ ਆਮ ਨਾ ਹੋਣ ਦੀ ਹਾਲਤ ਵਿਚ ਜੇਕਰ ਫਸਟ ਈਅਰ ਦੇ ਵਿਦਿਆਰਥੀਆਂ ਨੂੰ ਪ੍ਰਮੋਟ ਕੀਤਾ, ਜੋ ਉਨ੍ਹਾਂ ਅਕੈਡਮਿਕ ਰਿਕਾਰਡ ਉਸ ਦਾ ਆਧਾਰ ਬਣੇਗਾ। ਉਥੇ ਸੈਕਿੰਡ ਈਅਰ ਦੇ ਵਿਦਿਆਰਥੀਆਂ ਨੂੰ 50 ਫੀਸਦੀ ਇੰਟਰਨਲ ਮਾਰਕਸ ਅਤੇ 50 ਫੀਸਦੀ ਪਿਛਲੇ ਸਮੈਸਟਰ ਦੇ ਰਿਜ਼ਲਟ ਦੇ ਅਧਾਰ 'ਤੇ ਪ੍ਰਮੋਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਸੈਸ਼ਨ ਅਤੇ ਫਾਈਨਲ ਦੀ ਪ੍ਰੀਖਿਆ ਕੰਡਕਟ ਕਰਨ ਦਾ ਰੋਡਮੈਪ ਤਿਆਰ ਕਰਨ ਲਈ ਯੂ. ਜੀ. ਸੀ. ਵਿਚ ਟਾਕਸ ਫੋਰਸ ਬਣਾਈ ਗਈ ਹੈ, ਜੋ ਜਲਦੀ ਆਪਣੀ ਰਿਪੋਰਟ ਦੇਵੇਗੀ। ਨੈਕ ਵੱਲੋਂ ਕਰਵਾਏ ਗਏ ਇਸ ਲਾਈਵ ਪੱਧਰ 'ਚ ਡਾ. ਨਿਸ਼ੰਕ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਉਦੇਸ਼ ਹੁਣ ਸਟੱਡੀ ਇਨ ਇੰਡੀਆ ਅਭਿਆਨ ਨੂੰ ਹੋਰ ਵੀ ਮਜ਼ਬੂਤ ਢੰਗ ਨਾਲ ਲਾਗੂ ਕਰਨ ਵੱਲ ਹੈ। ਇਹੀ ਵਜ੍ਹਾ ਹੈ ਕਿ ਇਸ ਮੁਹਿੰਮ ਤਹਿਤ ਭਾਰਤ ਦੇ ਵੱਖ-ਵੱਖ ਉੱਚ ਵਿੱਦਿਅਕ ਸੰਸਥਾਵਾਂ ਵਿਚ ਪੜ੍ਹਨ ਲਈ ਵਿਦੇਸ਼ਾਂ ਦੇ 40 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਨਵੀਂ ਸਿੱਖਿਆ ਨੀਤੀ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਮਸੌਦਾ ਤਿਆਰ ਹੈ ਅਤੇ ਹੁਣ ਬਿੱਲ ਸੰਸਦ ਵਿਚ ਪਾਸ ਹੁੰਦੇ ਹੀ ਇਸ ਨੂੰ ਦੇਸ਼ ਭਰ ਵਿਚ ਲਾਗੂ ਕਰ ਦਿੱਤਾ ਜਾਵੇਗਾ। ਨਿਸ਼ੰਕ ਨੇ ਸਾਰੇ ਸੰਸਥਾਨਾਂ ਨੂੰ ਨੈਕ 'ਤੇ ਰਜਿਸਟਰਡ ਕਰਵਾਉਣ ਦਾ ਸੁਝਾਅ ਦਿੱਤਾ।


author

Bharat Thapa

Content Editor

Related News