ਸਾਬਕਾ ਫ਼ੌਜੀ ਨੇ ਗੋਲ਼ੀ ਮਾਰ ਕੇ ਖ਼ਤਮ ਕੀਤੀ ਜੀਵਨ ਲੀਲਾ

Saturday, Dec 31, 2022 - 11:18 PM (IST)

ਸਾਬਕਾ ਫ਼ੌਜੀ ਨੇ ਗੋਲ਼ੀ ਮਾਰ ਕੇ ਖ਼ਤਮ ਕੀਤੀ ਜੀਵਨ ਲੀਲਾ

ਅਹਿਮਦਗੜ੍ਹ (ਪੁਰੀ, ਇਰਫਾਨ, ਤਾਇਲ)-ਸਥਾਨਕ ਗੁਰੂ ਨਾਨਕ ਪੋਹੀੜ ਰੋਡ ਦੇ ਵਸਨੀਕ ਇਕ ਸਾਬਕਾ ਫ਼ੌਜੀ ਨੇ ਗੋਲ਼ੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਬਾਅਦ ਦੁਪਹਿਰ ਮ੍ਰਿਤਕ ਮਨਜਿੰਦਰ ਸਿੰਘ (48) ਪੁੱਤਰ ਸਵ. ਕੇਹਰ ਸਿੰਘ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਨੂੰ ਸਥਾਨਕ ਹਿੰਦ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਗਿਆ ਹੈ ਕਿ ਮਨਜਿੰਦਰ ਸਿੰਘ ਘਰ ’ਚ ਆਪਣੀ ਪਤਨੀ ਨਾਲ ਰਹਿੰਦਾ ਸੀ।

ਇਹ ਖ਼ਬਰ ਵੀ ਪੜ੍ਹੋ : ਸਾਬਕਾ CM ਚੰਨੀ ਬਾਰੇ ਵੱਡਾ ਖ਼ੁਲਾਸਾ ਤਾਂ ਉਥੇ ਮੁੜ ਸੁਰਖ਼ੀਆਂ ’ਚ ਆਇਆ SYL ਦਾ ਮੁੱਦਾ, ਪੜ੍ਹੋ Top 10

ਉਨ੍ਹਾਂ ਦਾ ਇਕਲੌਤਾ ਪੁੱਤਰ ਵਿਦੇਸ਼ ਰਹਿੰਦਾ ਹੈ। ਮ੍ਰਿਤਕ ਦੀ ਜੇਬ ’ਚੋਂ ਸੁਸਾਈਡ ਨੋਟ ਮਿਲਿਆ ਹੈ, ਜਿਸ ’ਚ ਉਸ ਨੇ ਬੀਮਾਰੀ ਨਾਲ ਪ੍ਰੇਸ਼ਾਨ ਹੋਣ ਦਾ ਕਾਰਨ ਦੱਸਦਿਆਂ ਕਿਸੇ ਨੂੰ ਵੀ ਕਸੂਰਵਾਰ ਨਹੀਂ ਠਹਿਰਾਇਆ।


author

Manoj

Content Editor

Related News