ਸਾਬਕਾ ਫ਼ੌਜੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਜਾਣੋ ਕਿਉਂ ਕੀਤਾ ਆਪਣੇ-ਆਪ ਨੂੰ ਮੌਤ ਦੇ ਹਵਾਲੇ

Sunday, Nov 26, 2023 - 01:28 AM (IST)

ਸਾਬਕਾ ਫ਼ੌਜੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਜਾਣੋ ਕਿਉਂ ਕੀਤਾ ਆਪਣੇ-ਆਪ ਨੂੰ ਮੌਤ ਦੇ ਹਵਾਲੇ

ਜਗਰਾਓਂ (ਮਾਲਵਾ) : ਸਥਾਨਕ ਰਾਏਕੋਟ ਰੋਡ ’ਤੇ ਮੁਹੱਲਾ ਟਾਹਲੀ ਵਾਲੀ ਗਲੀ ’ਚ ਸਾਬਕਾ ਫ਼ੌਜੀ ਨੇ ਆਪਣੀ ਲਾਇਸੈਂਸੀ ਰਾਈਫਲ ਨਾਲ ਗੋਲ਼ੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਣ ’ਤੇ ਸਬ-ਇੰਸਪੈਕਟਰ ਰਾਜਧੀਮ ਸਿੰਘ, ਏ.ਐੱਸ.ਆਈ. ਤਰਸੇਮ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ।

ਇਹ ਵੀ ਪੜ੍ਹੋ : ਬੱਚੀ ਦੇ ਰੋਣ ’ਤੇ ਫੋਨ ’ਤੇ Boyfriend ਨਾਲ ਗੱਲ ਕਰੀ ਰਹੀ ਲੜਕੀ ਆਈ ਗੁੱਸੇ ’ਚ, ਮਾਂ-ਧੀ ’ਤੇ ਡੋਲ੍ਹ'ਤੀ ਉਬਲਦੀ ਦਾਲ

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਪੂਰਨ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਸੀ ਅਤੇ ਗੁਰਦਿਆਂ ਦੀ ਬੀਮਾਰੀ ਕਾਰਨ ਡਾਇਲਸਿਸ ਕਰਵਾ ਰਿਹਾ ਸੀ। ਉਸ ਨੇ ਅੱਜ ਆਪਣਾ ਡਾਇਲਸਿਸ ਕਰਵਾਉਣ ਲਈ ਹਸਪਤਾਲ ਜਾਣਾ ਸੀ ਪਰ ਇਸ ਤੋਂ ਪਹਿਲਾਂ ਉਸ ਨੇ ਆਪਣੇ ਘਰ ਦੇ ਕਮਰੇ ’ਚ ਆਪਣੀ ਲਾਇਸੈਂਸੀ ਰਾਈਫਲ ਨਾਲ ਗਰਦਨ ’ਚ ਗੋਲ਼ੀ ਮਾਰ ਲਈ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬੀ ਵਿਅਕਤੀ ਦਾ ਮਨੀਲਾ ’ਚ ਗੋਲ਼ੀਆਂ ਮਾਰ ਕੇ ਕਤਲ, 3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਉਸ ਸਮੇਂ ਘਰ 'ਚ ਉਸ ਦੀ ਪਤਨੀ ਬੰਤ ਕੌਰ ਤੇ ਇਕ ਲੜਕੀ ਮੌਜੂਦ ਸਨ। ਪੂਰਨ ਸਿੰਘ ਦੇ 4 ਬੱਚੇ ਹਨ, 2 ਲੜਕੇ ਤੇ 2 ਲੜਕੀਆਂ। ਦੋਵੇਂ ਕੁੜੀਆਂ ਵਿਆਹੀਆਂ ਹੋਈਆਂ ਹਨ। ਉਸ ਦੇ ਵੱਡੇ ਪੁੱਤਰ ਬਬਲੂ ਦੀ 2 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਛੋਟਾ ਪੁੱਤਰ ਗੁਰਕੀਰਤ ਸਿੰਘ ਆਪਣੀ ਪਤਨੀ ਨਾਲ ਕੈਨੇਡਾ ਰਹਿ ਰਿਹਾ ਹੈ। ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News