ਬਕਾਇਆ ਨਾ ਦੇਣ ਕਾਰਨ ਸਾਬਕਾ ਕਰਮਚਾਰੀਆਂ ਨੇ ਲਾਇਆ ਸਕੂਲ ਦੇ ਗੇਟ ''ਤੇ ਧਰਨਾ, ਕੀਤੀ ਨਾਅਰੇਬਾਜੀ
Saturday, Jan 06, 2018 - 04:20 PM (IST)
ਬੁਢਲਾਡਾ (ਬਾਂਸਲ/ਮਨਚੰਦਾ) : ਸਥਾਨਕ ਸ਼ਹਿਰ ਦੇ ਇਕ ਪ੍ਰਾਇਵੇਟ ਸਕੂਲ ਦੇ ਕੁਝ ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਨੋਕਰੀ ਛੱਡ ਜਾਣ ਤੋਂ ਬਾਅਦ ਸਕੂਲ ਕਮੇਟੀ ਵੱਲੋਂ ਬਕਾਇਆ ਅਦਾਇਗੀ ਨਾ ਦੇਣ ਕਾਰਨ ਮਜਬੂਰਨ ਸਕੂਲ ਦੇ ਗੇਟ ਅੱਗੇ ਧਰਨਾਂ ਦੇ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਤੇ ਬਹੁ-ਗਿਣਤੀ ਸਾਬਕਾ ਮਹਿਲਾ ਅਧਿਆਪਕਾਂ ਨੇ ਮੰਗ ਕੀਤੀ ਕਿ ਸਕੂਲ ਕਮੇਟੀ ਵੱਲੋਂ ਲੰਬੇ ਸਮੇਂ ਤੋਂ ਅਦਾਇਗੀ ਸੰੰਬੰਧੀ ਟਾਲ-ਮਟੋਲ ਦੀ ਨੀਤੀ ਅਪਣਾਈ ਹੋਈ ਹੈ, ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਧਰਨੇ 'ਤੇ ਬੈਠਣਾ ਪਿਆ। ਇਸ ਮੌਕੇ ਪ੍ਰਾਇਵੇਟ ਸਕੂਲ ਦੇ ਪਿੰ੍ਰਸੀਪਲ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਰਹਿੰਦੀ ਅਦਾਇਗੀ ਸੰਬੰਧੀ ਪ੍ਰਤੀਕਿਰਿਆ ਨੂੰ ਪੂਰਨ ਕਰਨ ਲਈ 15 ਦਿਨਾਂ ਬਾਅਦ ਜਾਣੂ ਕਰਵਾ ਦਿੱਤਾ ਜਾਵੇਗਾ।
