ਘਰ ''ਚ ਦਾਖ਼ਲ ਹੋ ਕੇ ਮਾਂ-ਪੁੱਤ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Wednesday, Apr 04, 2018 - 05:00 AM (IST)

ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਬੀਤੀ ਰਾਤ ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਢੰਡੇ ਵਿਖੇ ਇਕ ਘਰ 'ਚ ਦਾਖ਼ਲ ਹੋ ਕੇ ਕੁਝ ਨੌਜਵਾਨਾਂ ਨੇ ਮਾਂ-ਪੁੱਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਮੁਤਾਬਕ ਬਲਬੀਰ ਚੰਦ ਪੁੱਤਰ ਪਿਆਰਾ ਰਾਮ ਦੇ ਘਰ ਕੁਝ ਨੌਜਵਾਨਾਂ ਨੇ ਦਰਵਾਜ਼ਾ ਖੜਕਾਇਆ ਤਾਂ ਜਦ ਉਸਦੀ ਮਾਤਾ ਪ੍ਰਕਾਸ਼ ਕੌਰ ਨੇ ਦਰਵਾਜ਼ਾ ਖੋਲ੍ਹਿਆਂ ਤਾਂ ਉਕਤ ਹਮਲਾਵਰਾਂ ਨੇ ਬਲਬੀਰ ਨੂੰ ਖਿੱਚ ਕੇ ਬਾਹਰ ਲਿਆ ਕੇ ਦਾਤ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉਸ ਦੀ ਮਾਂ ਪ੍ਰਕਾਸ਼ ਕੌਰ 'ਤੇ ਵੀ ਉਕਤ ਨੌਜਵਾਨਾਂ ਨੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।