ਚੰਡੀਗੜ੍ਹੋਂ ਆ ਰਹੇ ਇੰਜੀਨੀਅਰਿੰਗ ਦੇ ਵਿਦਿਆਰਥੀ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਹੋਏ ਦੋ ਟੋਟੇ (ਤਸਵੀਰਾਂ)

Sunday, Jun 11, 2017 - 07:15 PM (IST)

ਚੰਡੀਗੜ੍ਹੋਂ ਆ ਰਹੇ ਇੰਜੀਨੀਅਰਿੰਗ ਦੇ ਵਿਦਿਆਰਥੀ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਹੋਏ ਦੋ ਟੋਟੇ (ਤਸਵੀਰਾਂ)

ਪਠਾਨਕੋਟ (ਸ਼ਾਰਦਾ, ਮਨਿੰਦਰ) : ਡਮਟਾਲ ਪਹਾੜੀ ਖੇਤਰ ਦੇ ਰਾਂਚੀ ਮੌੜ 'ਤੇ ਬੇਕਾਬੂ ਹੋ ਕੇ ਇਕ ਕਾਰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਕਾਰ ਸਵਾਰ ਵਿਦਿਆਰਥੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਕਾਰ ਵਿਚ ਸਵਾਰ ਹੋ ਕੇ ਸਵੇਰੇ ਚੰਡੀਗੜ੍ਹ ਤੋਂ ਜੰਮੂ ਵੱਲ ਜਾ ਰਿਹਾ ਸੀ। ਮ੍ਰਿਤਕ ਦੀ ਪਛਾਣ ਤ੍ਰਿਕੁਟਾਨਗਰ (ਜੰਮੂ) ਵਾਸੀ ਮਾਧਵ ਘਈ ਪੁੱਤਰ ਸੰਜੇ ਘਈ ਵੱਜੋਂ ਹੋਈ ਜੋ ਕਿ ਚੰਡੀਗੜ੍ਹ 'ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਐਤਵਾਰ ਸਵੇਰ ਵਰਨਾ ਕਾਰ 'ਚ ਸਵਾਰ ਹੋ ਕੇ ਵਾਪਸ ਘਰ ਪਰਤ ਰਿਹਾ ਸੀ ਕਿ ਰਸਤੇ ਵਿਚ ਦਰਦਨਾਕ ਹਾਦਸਾ ਵਾਪਰ ਗਿਆ।

PunjabKesari
ਜਾਣਕਾਰੀ ਅਨੁਸਾਰ ਕਾਰ ਬੇਕਾਬੂ ਹੋ ਕੇ ਲੋਹੇ ਦੇ ਹੋਰਡਿੰਗ ਨਾਲ ਜਾ ਟਕਰਾਈ ਅਤੇ ਟੱਕਰ ਇੰਨੀ ਭਿਆਨਕ ਸੀ ਕਿ ਵਰਨਾ ਗੱਡੀ ਦੇ ਚਿੱਥੜੇ ਉਡ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਡਮਟਾਲ ਪੁਲਸ ਅਤੇ ਟ੍ਰੈਫਿਕ ਪੁਲਸ ਵਾਰਦਾਤ ਵਾਲੀ ਜਗ੍ਹਾ 'ਤੇ ਪੁੱਜੇ। ਚਕਨਾਚੂਰ ਹੋਈ ਗੱਡੀ ਵਿਚ ਮ੍ਰਿਤਕ ਵਿਦਿਆਰਥੀ ਦੀ ਲਾਸ਼ ਬੁਰੀ ਤਰ੍ਹਾਂ ਫਸੀ ਹੋਈ ਸੀ, ਇਸ ਲਈ ਲਾਸ਼ ਨੂੰ ਕੱਢਣ ਵਿਚ ਸਖਤ ਮਿਹਨਤ ਕਰਨੀ ਪਈ। ਬਾਅਦ ਵਿਚ ਮ੍ਰਿਤਕ ਪਾਸੋਂ ਹਾਸਲ ਹੋਏ ਦਸਤਾਵੇਜ਼ਾਂ ਦੇ ਆਧਾਰ ਤੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਡੀ.ਐਸ.ਪੀ. ਮੇਘਨਾਥ ਚੌਹਾਨ ਨੇ ਦੱਸਿਆ ਕਿ ਹਾਦਸਾ ਗੱਡੀ ਦੀ ਤੇਜ਼ ਰਫ਼ਤਾਰ ਹੋਣ ਕਾਰਨ ਵਾਪਰਿਆ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਨੂਰਪੁਰ ਸਿਵਲ ਹਸਪਤਾਲ ਦੇ ਲਾਸ਼ਘਰ ਵਿਚ ਭੇਜ ਦਿੱਤਾ ਅਤੇ ਜਾਂਚ ਕੀਤੀ ਜਾ ਰਹੀ ਹੈ।


Related News