ਸਰਹਿੰਦ : ਟਰੇਨ ਨਾਲੋਂ ਇੰਜਣ ਵੱਖ ਹੋ 3 ਕਿਲੋਮੀਟਰ ਅੱਗੇ ਦੌੜਿਆ, ਹਾਦਸੇ 'ਚ ਨੌਜਵਾਨ ਦੀ ਮੌਤ

01/26/2020 1:55:34 PM

ਫਤਿਹਗੜ੍ਹ ਸਾਹਿਬ (ਵਿਪਨ): ਪੰਜਾਬ ਦੇ ਸਰਹਿੰਦ ਦੇ ਕੋਲ ਬੀਤੇ ਸ਼ਨੀਵਾਰ ਦੇਰ ਰਾਤ ਰੇਲ ਇੰਜਣ ਦਾ ਹੁੱਕ ਟੁੱਟਣ ਨਾਲ ਬੋਗੀਆਂ ਵੱਖ ਹੋ ਗਈਆਂ। ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਵੱਡਾ ਹੋ ਸਕਦਾ ਸੀ ਪਰ ਗਨੀਮਤ ਰਹੀ ਕਿ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ। ਜਾਣਕਾਰੀ ਮੁਤਾਬਕ ਜੰਮੂ-ਤਵੀ ਐਕਸਪ੍ਰੈੱਸ 12414 ਜੈਪੁਰ ਜਾ ਰਹੀ ਸੀ।

PunjabKesari

ਟਰੇਨ ਲੁਧਿਆਣਾ ਤੋਂ ਰਾਤ ਨੂੰ 11 ਵਜ ਕੇ 5 ਮਿੰਟ 'ਤੇ ਨਿਕਲੀ ਸੀ। ਆਪਣੇ ਅਗਲੇ ਠਹਿਰਾਅ ਅੰਬਾਲਾ ਪਹੁੰਚਣ ਤੋਂ ਪਹਿਲਾਂ ਕਰੀਬ 12 ਵਜੇ ਸਰਹਿੰਦ ਦੇ ਕੋਲ ਇੰਜਣ ਦਾ ਅਚਾਨਕ ਹੁੱਕ ਟੁੱਟ ਗਿਆ ਅਤੇ ਇੰਜਣ ਬੋਗੀਆਂ ਤੋਂ ਵੱਖ ਹੋ ਕੇ ਤਿੰਨ ਕਿਲੋਮੀਟਰ ਅੱਗੇ ਪਹੁੰਚ ਗਿਆ। ਇਸ ਦੌਰਾਨ ਪਹਿਲੀ ਬੋਗੀ ਦੇ ਕੋਲ ਖੜ੍ਹਾ ਇਕ ਨੌਜਵਾਨ ਹੇਠਾਂ ਆ ਗਿਆ। ਸਿਰ 'ਤੇ ਸੱਟ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਸਤਪਾਲ ਨਿਵਾਸੀ ਪਠਾਨਕੋਟ ਦੇ ਰੂਪ 'ਚ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਬੋਗੀਆਂ ਨੂੰ ਸਰਹਿੰਦ ਸਟੇਸ਼ਨ ਪਹੁੰਚਾ ਕੇ ਇੰਜਣ ਨੂੰ ਵਧੀਆ ਤਰੀਕੇ ਨਾਲ ਜੁੜਵਾਇਆ। ਕਰੀਬ ਤਿੰਨ ਘੰਟੇ ਦੇ ਬਾਅਦ ਟਰੇਨ ਨੂੰ ਰਵਾਨਾ ਕੀਤਾ ਗਿਆ।


Shyna

Content Editor

Related News