ਖੁਸ਼ੀ-ਖੁਸ਼ੀ ਚੱਲ ਰਹੇ ਸ਼ਗਨਾ 'ਚ ਪੈ ਗਿਆ ਭੜਥੂ, ਕੁੜਮਾਈ ਤੋਂ ਪਹਿਲਾਂ ਲਹੂ-ਲੁਹਾਨ ਹੋਇਆ ਮੁੰਡਾ

Sunday, Oct 11, 2020 - 06:44 PM (IST)

ਖੁਸ਼ੀ-ਖੁਸ਼ੀ ਚੱਲ ਰਹੇ ਸ਼ਗਨਾ 'ਚ ਪੈ ਗਿਆ ਭੜਥੂ, ਕੁੜਮਾਈ ਤੋਂ ਪਹਿਲਾਂ ਲਹੂ-ਲੁਹਾਨ ਹੋਇਆ ਮੁੰਡਾ

ਗੁਰਦਾਸਪੁਰ (ਗੁਰਪ੍ਰੀਤ) : ਖੁਸ਼ੀ-ਖੁਸ਼ੀ ਚੱਲ ਰਹੇ ਕੁੜਮਾਈ ਦੇ ਸਮਾਗਮ ਵਿਚ ਉਸ ਸਮੇਂ ਭੜਥੂ ਪੈ ਗਿਆ ਜਦੋਂ ਮੁੰਡੇ ਦੇ ਦੋਸਤਾਂ ਵਲੋਂ ਕੀਤੇ ਜਾ ਰਹੇ ਹਵਾਈ ਫਾਇਰ 'ਚੋਂ ਇਕ ਗੋਲੀ ਕੁੜਮਾਈ ਵਾਲੇ ਮੁੰਡੇ ਦੇ ਜਾ ਲੱਗੀ। ਜਿਸ ਮੁੰਡਾ ਲਹੂ-ਲੁਹਾਨ ਹੋ ਕੇ ਜ਼ਮੀਨ 'ਤੇ ਡਿੱਗ ਗਿਆ ਅਤੇ ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਥੇ ਹੀ ਬਸ ਨਹੀਂ ਇਲਾਜ ਤੋਂ ਤੁਰੰਤ ਬਾਅਦ ਮੁੰਡੇ ਨੂੰ ਦੋਬਾਰਾ ਰੈਸਟੋਰੈਂਟ 'ਚ ਲਿਆਂਦਾ ਗਿਆ ਅਤੇ ਰਸਮਾਂ ਕੀਤੀਆਂ ਗਈਆਂ। 

ਇਹ ਵੀ ਪੜ੍ਹੋ :  ਮਹਿਲਾ ਸਬ-ਇੰਸਪੈਕਟਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਪਤਨੀ ਨੇ ਵੀ ਕੀਤੀ ਆਤਮਹੱਤਿਆ

ਘਟਨਾ ਬੀਤੀ ਦੇਰ ਰਾਤ ਦੀ ਹੈ। ਦਰਅਸਲ ਜਲੰਧਰ-ਅੰਮ੍ਰਿਤਸਰ ਰੋਡ ਬਾਈਪਾਸ ਕੋਲ ਸਥਿਤ ਵਿਕਟੋਰੀਆ ਰੈਸਟੋਰੈਂਟ ਅਤੇ ਬੈਨਕੇਟ ਹਾਲ ਵਿਚ ਕੁੜਮਾਈ ਦੀ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਕੁੜਮਾਈ ਵਾਲੇ ਮੁੰਡੇ ਦੇ ਦੋਸਤਾਂ ਵਲੋਂ ਹਵਾਈ ਫਾਇਰ ਕੀਤੇ ਜਾ ਰਹੇ ਸਨ, ਇਸ ਦੌਰਾਨ ਇਕ ਗੋਲੀ ਕੁੜਮਾਈ ਵਾਲੇ ਮੁੰਡੇ ਦੇ ਪੈਰ ਵਿਚ ਜਾ ਲੱਗੀ, ਜਿਸ ਕਾਰਣ ਉਹ ਲਹੂ-ਲੁਹਾਨ ਹੋ ਗਿਆ। 

ਇਹ ਵੀ ਪੜ੍ਹੋ :  ਵਿਧਾਨ ਸਭਾ ਚੋਣਾਂ ਤੋਂ 17 ਮਹੀਨੇ ਪਹਿਲਾਂ ਕੇਂਦਰ ਸਰਕਾਰ ਨੂੰ ਲੈ ਕੇ ਬਦਲੇ ਕੈਪਟਨ ਦੇ ਤੇਵਰ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਐੱਸ. ਐੱਚ. ਓ. ਅਮੋਲਕ ਸਿੰਘ ਨੇ ਕਿਹਾ ਕਿ ਪਾਰਟੀ ਨੇ ਮੌਕੇ 'ਤੇ ਜਾ ਕੇ ਜਾਂਚ ਕੀਤੀ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਅੱਧੀ ਰਾਤ ਨੂੰ ਗੋਲ਼ੀਆਂ ਦੀਆਂ ਆਵਾਜ਼ਾਂ ਨਾਲ ਕੰਬਿਆ ਜ਼ੀਰਕਪੁਰ, ਓਵਰਟੇਕ ਨੂੰ ਲੈਕੇ ਨੌਜਵਾਨ ਦਾ ਕਤਲ


author

Gurminder Singh

Content Editor

Related News