ਸੀ.ਐੱਮ ਦੇ OSD ਰਾਜਬੀਰ ਘੁੰਮਣ ਸਮੇਤ ਗੁਰਦਾਸਪੁਰ ਦੇ ਡਾ. ਰੋਮੀ ਰਾਜਾ ਦਾ ਨਾਮ ਵੀ ਪਰਚੇ ’ਚ ਸ਼ਾਮਲ
Tuesday, Oct 06, 2026 - 09:09 PM (IST)
ਗੁਰਦਾਸਪੁਰ, (ਵਿਨੋਦ) : ਸੀ.ਬੀ.ਆਈ ਵੱਲੋਂ ਹਾਈਕੋਰਟ ਦੇ ਨਿਰਦੇਸ ’ਤੇ ਪੰਜਾਬ ਦੇ ਮੁੱਖ ਮੰਤਰੀ ਦੇ ਓ.ਐੱਸ.ਡੀ ਸਮੇਤ ਪੰਜ ਦੇ ਖਿਲਾਫ ਮਾਮਲਾ ਦਰਜ ਹੋਣ ਦੀ ਖਬਰ ਦੇ ਬਾਅਦ ਸੂਬੇ ਦੇ ਅੱਠ ਸਥਾਨਾਂ ’ਤੇ ਸੀ.ਬੀ.ਆਈ ਨੇ ਰੇਡ ਕੀਤੀ ਹੈ। ਜਿਸ ’ਚ ਗੁਰਦਾਸਪੁਰ ਦੇ ਵੀ ਇਕ ਸਰਕਾਰੀ ਡਾਕਟਰ ਰੋਮੀ ਰਾਜਾ ਮਹਾਜਨ ਦੇ ਖਿਲਾਫ ਵੀ ਮਾਮਲਾ ਦਰਜ ਹੋਇਆ ਹੈ।
ਸੀ.ਬੀ.ਆਈ ਨੇ ਅੱਜ ਗੁਰਦਾਸਪੁਰ ’ਚ ਡਾ. ਰੋਮੀ ਰਾਜਾ ਮਹਾਜਨ ਦੇ ਨਿਵਾਸ ਸਥਾਨ ਤੇ ਵੀ ਰੇਡ ਕੀਤੀ। ਜਾਣਕਾਰੀ ਦੇ ਅਨੁਸਾਰ ਭ੍ਰਿਸ਼ਟਾਚਾਰ ਦੇ ਦੋਸ ’ਚ ਰਾਜ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐੱਸ.ਡੀ ਰਾਜਬੀਰ ਘੁੰਮਣ ਸਮੇਤ ਉਨ੍ਹਾਂ ਦੇ ਕਰੀਬੀ ਪੰਜ ਲੋਕਾਂ ’ਤੇ ਮਾਮਲਾ ਸੀਬੀਆਈ ਵੱਲੋਂ ਦਰਜ ਕੀਤਾ ਗਿਆ ਹੈ। ਜਿਸ ਵਿਚ ਗੁਰਦਾਸਪੁਰ ਦੇ ਨਾਮਵਰ ਡਾ. ਰੋਮੀ ਰਾਜਾ ਮਹਾਜਨ ਦਾ ਨਾਮ ਵੀ ਸ਼ਾਮਲ ਹੈ। ਦੱਸ ਦਈਏ ਕਿ ਅੱਜ ਸੀਬੀਆਈ ਨੇ ਉਕਤ ਲੋਕਾਂ ਦੀ ਗਿ੍ਫਤਾਰੀ ਦੇ ਲਈ ਰਾਜ ਦੇ ਅੱਠ ਵੱਖ ਵੱਖ ਸਥਾਨਾਂ ’ਤੇ ਚੈਕਿੰਗ ਕੀਤੀ , ਉਥੇ ਗੁਰਦਾਸਪੁਰ ’ਚ ਵੀ ਡਾ. ਰੋਮੀ ਰਾਜਾ ਦੀ ਰਿਹਾਇਸ ’ਤੇ ਰੇਡ ਕੀਤੀ ਗਈ। ਲੇਕਿਨ ਉੱਥੋਂ ਕਿਸੇ ਦੇ ਗਿ੍ਫਤਾਰ ਹੋਣ ਦੀ ਸੂਚਨਾ ਨਹੀਂ ਹੈ। ਦੱਸ ਦਈਏ ਕਿ ਡਾ. ਰੋਮੀ ਰਾਜਾ ਮਹਾਜਨ ਪਿਛਲੇਂ ਕਾਫੀ ਸਮੇ ਤੋਂ ਚੰਡੀਗੜ੍ਹ ’ਚ ਸਿਫਟ ਹੋ ਚੁੱਕੇ ਸੀ ਅਤੇ ਮਹਿਜ ਕੁਝ ਦਿਨ ਪਹਿਲਾ ਹੀ ਉਨ੍ਹਾਂ ਦੀ ਸਿਹਤ ਵਿਭਾਗ ਤੋਂ ਰਿਟਾਇਰਮੈਂਟ ਹੋਈ ਸੀ। ਵਰਣਨਯੋਗ ਹੈ ਕਿ ਡਾ. ਰੋਮੀ ਰਾਜਾ ਮਹਾਜਨ ਪਿਛਲੇ ਲੰਮੇ ਸਮੇਂ ਤੋਂ ਰਾਜਨੀਤਿਕ ਨਾਲ ਜੁੜੇ ਹੋਏ ਸੀ ਅਤੇ ਉਨ੍ਹਾਂ ਦੀ ਰਿਟਾਇਰਮੈਂਟ ਪਾਰਟੀ ’ਚ ਵੀ ਕਈ ਨਾਮਵਰ ਰਾਜਨੀਤਿਕ ਲੋਕ ਸ਼ਾਮਲ ਹੋਏ ਸੀ।
