ਰਾਵੀ 'ਚ ਡੁੱਬੇ ਗਰੀਬ ਕਿਸਾਨ ਦਾ ਦਿਨਾਂ ਬਾਅਦ ਵੀ ਨਾ ਮਿਲਿਆ ਸੁਰਾਗ, ਸਦਮੇ 'ਚ ਪਰਿਵਾਰ

Saturday, Oct 03, 2026 - 05:02 PM (IST)

ਰਾਵੀ 'ਚ ਡੁੱਬੇ ਗਰੀਬ ਕਿਸਾਨ ਦਾ ਦਿਨਾਂ ਬਾਅਦ ਵੀ ਨਾ ਮਿਲਿਆ ਸੁਰਾਗ, ਸਦਮੇ 'ਚ ਪਰਿਵਾਰ

ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ)- ਭਾਰਤ-ਪਾਕਿਸਤਾਨ ਸਰਹੱਦ 'ਤੇ ਜ਼ੀਰੋ ਲਾਈਨ ਦੇ ਨੇੜੇ ਸਥਿਤ ਦੀਨਾਨਗਰ ਹਲਕੇ ਦੇ ਪਿੰਡ ਸਲਾਚ ਦੇ ਇੱਕ ਗਰੀਬ ਕਿਸਾਨ ਸੁਖਵਿੰਦਰ ਸਿੰਘ ਦੇ ਰਾਵੀ ਦਰਿਆ ਵਿੱਚ ਡੁੱਬਣ ਤੋਂ ਕਈ ਦਿਨ ਬੀਤ ਜਾਣ ਦੇ ਬਾਵਜੂਦ, ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਕਿਸਾਨ 28 ਸਤੰਬਰ, 2026 ਨੂੰ ਆਪਣੀ ਜ਼ਮੀਨ 'ਚ ਖੇਤੀ ਕਰਨ ਲਈ ਰਾਵੀ ਦਰਿਆ ਪਾਰ ਕਰਦੇ ਸਮੇਂ ਡੁੱਬ ਗਿਆ ਸੀ। ਪਰਿਵਾਰ ਅਤੇ ਪਿੰਡ ਵਾਸੀ ਉਸਦੀ ਲਗਾਤਾਰ ਭਾਲ ਕਰ ਰਹੇ ਹਨ, ਪਰ ਗੋਤਾਖੋਰਾਂ ਨੂੰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਭਿਆਨਕ ਬਣੇ ਹਾਲਾਤ, 2 ਬੱਸਾਂ ਨੂੰ ਲੱਗ ਗਈ ਅੱਗ

ਇਸ ਦੁਖਦਾਈ ਘਟਨਾ ਤੋਂ ਬਾਅਦ, ਸਮਾਜ ਸੇਵਕ ਰਵੀ ਮੋਹਨ ਨੇ ਕਿਸਾਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਆਪਣਾ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਰਵੀ ਮੋਹਨ ਨੇ ਕਿਹਾ ਕਿ ਉਹ ਇਸ ਮੁਸ਼ਕਲ ਸਮੇਂ ਦੌਰਾਨ ਦੁਖੀ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਕਿਸਾਨ ਨੂੰ ਲੱਭਣ ਅਤੇ ਪਰਿਵਾਰ ਨੂੰ ਢੁਕਵੀਂ ਸਰਕਾਰੀ ਸਹਾਇਤਾ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਤੇਜ਼ ਕਰਨੇ ਚਾਹੀਦੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਕਿਸਾਨ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰੀ ਨੌਕਰੀ ਦਿੱਤੀ ਜਾਵੇ।

ਇਹ ਵੀ ਪੜ੍ਹੋ-ਪੰਜਾਬ : ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਪਾਕਿ ਨਾਗਰਿਕ ਬੀ. ਐੱਸ. ਐੱਫ. ਨੇ ਕੀਤੇ ਢੇਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News